28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਨੇ 20 ਨਵੇਂ ਮੈਂਬਰ ਸੁਸਾਇਟੀ 'ਚ ਕੀਤੇ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-04-2026
ਪੱਸੀ ਕੰਢੀ, 2 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)- ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੋਸਾਇਟੀ (ਰਜਿ.) ਗੜ੍ਹਦੀਵਾਲਾ ਦੀ ਇੱਕ ਅਹਿਮ ਮੀਟਿੰਗ ਹੋਈ | ਜਿਸ ਵਿਚ ਸੁਸਾਇਟੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਂਬਰਾਂ ਨੂੰ ਜੋੜ ਕੇ ਸੋਸਾਇਟੀ ਦਾ ਵਿਸਥਾਰ ਕੀਤਾ ਗਿਆ | ਇਸ ਮੌਕੇ ਸੋਸਾਇਟੀ ਵਿਚ ਸ਼ਾਮਿਲ ਹੋਏ ਲਗਭਗ 20 ਨਵ ਨਿਯੁਕਤ ਮੈਂਬਰਾਂ ਵੱਲੋਂ ਮੈਂਬਰਸ਼ਿਪ ਫਾਰਮ ਅਤੇ ਮੈਂਬਰਸ਼ਿਪ ਲਈ ਸੋਹ ਪੱਤਰ ਭਰੇ ਗਏ | ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਕਰਨ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸੋਸਾਇਟੀ ਸਮਾਜ ਸੇਵਾ ਨੂੰ ਸਮਰਪਿਤ ਕਰਦੀ ਆ ਰਹੀ ਹੈ | ਆਉਣ ਵਾਲੇ ਸਮੇਂ ਵਿਚ ਹੋਰ ਵੀਂ ਉੱਚ ਪੱਧਰ ਦੇ ਕਾਰਜ ਅਰੰਭੇ ਜਾਣਗੇ | ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਆਰੰਭ ਕੀਤਾ ਅੰਬੇਡਕਰ ਮੀਟਿੰਗ ਹਾਲ ਉਸਾਰੀ ਅਧੀਨ ਹੈ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਹਾਲ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਇਸ ਵਿਚ ਸਮਾਜ ਭਲਾਈ ਕਾਰਜ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨ ਪਹਿਲਾਂ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਨੂੰ ਅਹੁਦੇਦਾਰੀ ਦੇ ਕੇ ਵਿਸਥਾਰ ਕੀਤਾ ਗਿਆ ਸੀ ਤੇ ਅੱਜ ਨਵੇਂ ਜੁੜੇ ਮੈਂਬਰਾਂ ਨਾਲ ਸੁਸਾਇਟੀ ਨੂੰ ਹੋਰ ਬਲ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸੋਸਾਇਟੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਲਦੀ ਹੀ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ | ਇਸ ਮੌਕੇ ਚੁਣੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਨੂੰ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਠੇਕੇਦਾਰ ਸ਼ਿੰਗਾਰਾ ਸਿੰਘ ਗੋਂਦਪੁਰ, ਪ੍ਰਭਜੋਤ ਸਿੰਘ ਗੜ੍ਹਦੀਵਾਲਾ, ਮਾਸਟਰ ਸੁਖਵਿੰਦਰ ਸਿੰਘ ਗੋਂਦਪੁਰ, ਲੈਕ. ਲਖਵੀਰ ਸਿੰਘ ਗੜ੍ਹਦੀਵਾਲਾ, ਡਾਕਟਰ ਗੁਰਨਾਮ ਸਿੰਘ ਗੜ੍ਹਦੀਵਾਲਾ, ਦਲਜੀਤ ਸਿੰਘ ਅਰਗੋਵਾਲ, ਪ੍ਰਦੀਪ ਕੁਮਾਰ ਗੜ੍ਹਦੀਵਾਲਾ, ਲੈਕ. ਬਹਾਦਰ ਸਿੰਘ ਕੁੱਲੀਆਂ, ਕਰਤਾਰ ਸਿੰਘ ਡੱਫਰ, ਕੈਪਟਨ ਸੁਰਿੰਦਰ ਸਿੰਘ ਕੁੱਲੀਆਂ, ਕੁਲਦੀਪ ਸਿੰਘ ਬੰਟੀ ਗੜ੍ਹਦੀਵਾਲਾ, ਗੁਰਪ੍ਰੀਤ ਸਿੰਘ ਗੜ੍ਹਦੀਵਾਲਾ, ਬਲਵਿੰਦਰ ਸਿੰਘ ਬਾਹਗਾ, ਰਜਿੰਦਰ ਸਿੰਘ ਬਾਹਗਾ, ਡਾਕਟਰ ਲਾਲ ਸਿੰਘ ਗੜ੍ਹਦੀਵਾਲਾ, ਹਰਦੀਪ ਸਿੰਘ ਆਰਗੋਵਾਲ, ਪਰਸ਼ੋਤਮ ਲਾਲ ਕਾਲਰਾ, ਸਰਬਜੀਤ ਸਿੰਘ ਡੱਫਰ, ਕੁਲਦੀਪ ਸਿੰਘ ਗੜ੍ਹਦੀਵਾਲਾ ਆਦਿ ਮੈਂਬਰਾਂ ਨੂੰ ਮੈਂਬਰਸ਼ਿਪ ਦਿੱਤੀ ਗਈ | ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਕੈਸ਼ੀਅਰ ਸੂਬੇਦਾਰ ਬਚਨ ਸਿੰਘ, ਮੀਤ ਪ੍ਰਧਾਨ ਹਰਦਿੰਦਰ ਸਿੰਘ ਦੀਪਕ, ਸਲਾਹਕਾਰ ਕੈਪਟਨ ਕਰਨੈਲ ਸਿੰਘ ਰਾਣਾ , ਸਲਾਹਕਾਰ ਕੁਲਦੀਪ ਸਿੰਘ ਮਿੰਟੂ, ਸਕੱਤਰ ਡਾਕਟਰ ਬਲਜੀਤ ਸਿੰਘ ਜੁਆਇੰਟ ਸਕੱਤਰ ਮੋਹਨ ਸਿੰਘ ਧੁਗਾ, ਪੈੱ੍ਰਸ ਸਕੱਤਰ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਜੁਆਇੰਟ ਪ੍ਰੈੱਸ ਸਕੱਤਰ ਕਰਮਾ ਭੱਟੀ, ਮਲਕੀਤ ਸਿੰਘ ਬਾਹਗਾ ਸਲਾਹਕਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਯਾਤਪੁਰ ਨੂੰ 5 ਲੱਖ ਰੁਪਏ ਦੀ ਗਰਾਂਟ ਕੀਤੀ ਭੇਟ ਅਗਲੀ ਖ਼ਬਰ ਪਿੰਡ ਥੇਂਦਾ-ਚਿਪੜਾ ਵਿਖੇ ਕੀਰਤਨ ਦਰਬਾਰ ਕਰਵਾਇਆ
Ad Position 24