ਭੰਗਾਲਾ, 2 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਕਿਹਾ ਕਿ ਜੋ ਪੰਚਾਇਤਾਂ ਸਰਬਸੰਮਤੀ ਨਾਲ ਬਣਨਗੀਆਂ, ਉਨ੍ਹਾਂ ਨੂੰ 5 ਲੱਖ ਰੁਪਏ ਵਿਕਾਸ ਕਾਰਜਾਂ ਵਜੋਂ ਦਿੱਤੇ ਜਾਣਗੇ | ਉਸੇ ਲੜੀ ਤਹਿਤ ਮੁਕੇਰੀਆਂ ਹਲਕੇ ਵਿਚ ਲਗਭਗ ਸਵਾ 2 ਕਰੋੜ ਰੁਪਏ ਦੀ ਗਰਾਂਟ ਆਈ ਹੈ, ਜੋ ਸਰਬ ਸੰਮਤੀਆਂ ਨਾਲ ਬਣੀਆਂ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡ ਹਯਾਤਪੁਰ ਵਿਖੇ ਸਰਪੰਚ ਬਲਦੇਵ ਸਿੰਘ ਤੇ ਬਾਕੀ ਸਮੂਹ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿਚ 5 ਲੱਖ ਦੀ ਗਰਾਂਟ ਦਿੱਤੀ | ਪਿੰਡ ਹਯਾਤਪੁਰ ਦੇ ਸਰਪੰਚ ਨੇ ਪ੍ਰੋ. ਜੀ.ਐੱਸ. ਮੁਲਤਾਨੀ ਹਲਕਾ ਇੰਚਾਰਜ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਬੇਹੱਦ ਖ਼ੁਸ਼ ਹਨ ਅਤੇ ਕਿਹਾ ਕਿ ਉਨ੍ਹਾਂ ਨੇ ਮਨ ਬਣਾ ਲਿਆ ਕਿ 2027 ਵਿਚ ਫਿਰ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜਿਤਾਇਆ ਜਾਵੇਗਾ | ਇਸ ਮੌਕੇ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ ਚੇਅਰਮੈਨ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਮਲਕੀਤ ਸਿੰਘ ਗੜ੍ਹੀ ਬਲਾਕ ਪ੍ਰਧਾਨ, ਸਰਪੰਚ ਬਖ਼ਸ਼ੀਸ਼ ਸਿੰਘ, ਸਰਪੰਚ ਸੰਦੀਪ ਠਾਕੁਰ, ਸਰਪੰਚ ਪਲਵਿੰਦਰ ਸਿੰਘ, ਕੈਪਟਨ ਉਦੇ ਠਾਕੁਰ ਅਤੇ ਮਹਿਲ ਸਿੰਘ ਆਦਿ ਹਾਜ਼ਰ ਸਨ |