28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਗੱਡੀਆਂ ਦੀ ਪਾਸਿੰਗ ਆਨਲਾਈਨ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 03-04-2026
ਦਸੂਹਾ, 2 ਅਪ੍ਰੈਲ (ਭੁੱਲਰ)-ਉੱਤਰਾਖੰਡ ਦੇ ਜ਼ਿਲ੍ਹਾ ਚਮੂਲੀ ਵਿਖੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਗੱਡੀਆਂ ਦੀ ਪਾਸਿੰਗ ਆਨਲਾਈਨ ਕਰਨ ਸਬੰਧੀ ਵੱਖ-ਵੱਖ ਜਥੇਬੰਦੀਆਂ ਤੇ ਸੁਸਾਇਟੀਆਂ ਵਲੋਂ ਉੱਤਰਾਖੰਡ ਸਰਕਾਰ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਕੋਲੋਂ ਮੰਗ ਕੀਤੀ ਗਈ ਹੈ | ਇਸ ਸਬੰਧੀ ਖੁੱਡਾ ਯਾਤਰਾ ਜਥੇ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ ਖੁੱਡਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੋਸਾਇਟੀ ਰਜਿਸਟਰਡ ਦਸੂਹਾ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ, ਸ੍ਰੀ ਅਕਾਲ ਸਹਾਇ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਖੁਣਖੁਣ ਤੋਂ ਇਲਾਵਾ ਜਸਵਿੰਦਰ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਮਨੀਸ਼ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਜੰਮੂ, ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੁੰਬਈ, ਕਲਕੱਤਾ ਤੇ ਭਾਰਤ ਦੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾ ਤੋ ਰਿਸ਼ੀ ਕੇਸ਼ ਵਿਖੇ ਪ੍ਰਾਈਵੇਟ ਗੱਡੀਆਂ ਦੀ ਪਾਸਿੰਗ ਆਫ਼ ਲਾਈਨ ਕੀਤੀ ਜਾ ਰਹੀ ਹੈ ਸਿੱਟੇ ਵਜੋਂ ਸੰਗਤਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਡੀ. ਟੀ. ਓ. ਦਫ਼ਤਰ ਰਿਸ਼ੀ ਕੇਸ਼ ਵਿਖੇ ਸਟਾਫ਼ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਗੱਡੀਆਂ ਦੀ ਪਾਸਿੰਗ ਕਰਦਾ ਹੈ ਜਦ ਕਿ ਇੰਨੇ ਥੋੜੇ੍ਹ ਸਮੇਂ ਵਿਚ ਕੁੱਝ ਕੁ ਗੱਡੀਆਂ ਦੀ ਪਾਸਿੰਗ ਹੁੰਦੀ ਹੈ ਤੇ ਬਾਕੀ ਬਚਦੀਆਂ ਗੱਡੀਆਂ ਨੂੰ ਦੂਸਰੇ ਦਿਨ ਦੀ ਉਡੀਕ ਕਰਨੀ ਪੈਂਦੀ ਹੈ ਸਿੱਟੇ ਵਜੋਂ ਯਾਤਰਾ ਕਰਨ ਵਾਲੀਆਂ ਸੰਗਤਾਂ ਦੀ ਰਿਸ਼ੀ ਕੇਸ਼ ਵਿਖੇ ਭਾਰੀ ਖੱਜਲ ਖ਼ੁਆਰੀ ਹੁੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਉੱਤਰਾਖੰਡ ਸਰਕਾਰ ਬਾਹਰੋਂ ਆ ਰਹੀਆਂ ਸੰਗਤਾਂ ਦੀਆਂ ਗੱਡੀਆਂ ਦੀ ਪਾਸਿੰਗ ਤੇ ਜੋ ਟੈਕਸ ਵਗ਼ੈਰਾ ਲਗਾਏ ਜਾਣੇ ਹਨ ਸਾਰਾ ਕੁੱਝ ਆਨਲਾਈਨ ਕੀਤਾ ਜਾਵੇ ਤਾਂ ਜੋ ਸੰਗਤਾਂ ਸਿੱਧੇ ਤੌਰ 'ਤੇ ਆਸਾਨੀ ਨਾਲ ਇਸ ਯਾਤਰਾ ਨੂੰ ਕਰ ਸਕਣ | ਉਨ੍ਹਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ 23 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਖੋਲੇ ਜਾ ਰਹੇ ਕਿਵਾੜ ਦੀ ਸ਼ਲਾਘਾ ਕੀਤੀ ਅਤੇ ਸਮੂਹ ਟਰੱਸਟ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਰਣਜੀਤ ਸਿੰਘ ਰਾਣਾ, ਜਗਜੀਤ ਸਿੰਘ, ਦਵਿੰਦਰ ਸਿੰਘ ਚੋਹਕਾ, ਜਗਦੀਪ ਸਿੰਘ ਮਾਨਗੜ, ਕੁਲਵਿੰਦਰ ਸਿੰਘ, ਰਿੱਕੀ ਸੈਣੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਵਿਖੇ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵੇ ਕਰਨ ਆਏ ਸਰਪੰਚ ਤੇ ਮੁਹਤਬਰਾਂ ਨੂੰ ਬਣਾਇਆ ਬੰਧਕ ਅਗਲੀ ਖ਼ਬਰ ਪਿੰਡ ਹਯਾਤਪੁਰ ਨੂੰ 5 ਲੱਖ ਰੁਪਏ ਦੀ ਗਰਾਂਟ ਕੀਤੀ ਭੇਟ
Ad Position 24