28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕਾਠਗੜ੍ਹ ਵਿਖੇ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵੇ ਕਰਨ ਆਏ ਸਰਪੰਚ ਤੇ ਮੁਹਤਬਰਾਂ ਨੂੰ ਬਣਾਇਆ ਬੰਧਕ

Ad Position 21
No active advertisement
ਅਜੀਤ ਡੈਸਕ 03-04-2026
ਕਾਠਗੜ੍ਹ, 2 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਬੀਤੇ ਦਿਨੀਂ ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ ਤੇ ਉਸਦੇ ਪਤੀ ਸੇਵਾਦਾਰ ਸਾਈਾ ਕਾਲੇਸ਼ਾਹ ਅਤੇ ਪਿੰਡ ਦੇ ਹੋਰ ਮੋਹਤਵਰਾਂ ਦੇ ਵਲੋਂ ਕਿਰਾਏ ਦੇ ਰਹਿਣ ਵਾਲਿਆਂ ਕਥਿਤ ਆਰੋਪੀ ਕਿਰਾਏਦਾਰ ਸੇਠੀ ਪੁੱਤਰ ਰਤਨਚੰਦ ਪਿੰਡ ਅਤੇ ਉਸ ਦੀ ਘਰ ਵਾਲੀ ਰਚਨਾ ਨੇ ਉਨ੍ਹਾਂ ਨਾਲ ਕਥਿਤ ਤੌਰ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਨੂੰ ਗੇਟ ਅੰਦਰ ਬੰਦ ਕਰਕੇ ਜ਼ਿੰਦਰਾ ਲਗਾ ਦਿੱਤਾ | ਜਿਸੇ 'ਤੇ ਸਰਪੰਚ ਨੇ ਇਸ ਘਟਨਾ ਸਬੰਧੀ ਤੁਰੰਤ ਫੋਨ ਕਰਕੇ ਥਾਣਾ ਕਾਠਗੜ੍ਹ ਪੁਲਿਸ ਅਤੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤੇ ਇਸ ਘਟਨਾ ਦੀ ਖਬਰ ਸੁਣਦੇ ਸਾਰ ਅੱੈਸ.ਐੱਸ.ਓ. ਅਭਿਸ਼ੇਕ ਸ਼ਰਮਾ ਥਾਣਾ ਕਾਠਗੜ੍ਹ ਪੁਲਿਸ ਪਾਰਟੀ ਨਾਲ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਵਲੋਂ ਗੇਟ ਨੂੰ ਤੋੜ ਕੇ ਉਹਨਾਂ ਨੂੰ ਬਾਹਰ ਕਢਵਾਇਆ | ਪੁਲਿਸ ਵੱਲੋਂ ਕਥਿਤ ਦੋਸ਼ੀ ਕਿਰਾਏਦਾਰ ਸੇਠੀ ਤੇ ਉਸਦੀ ਪਤਨੀ ਦੇ ਖਿਲਾਫ਼ ਕਿਡਨੈਪ ਅਤੇ ਐੱਸ.ਸੀ. ਐਕਟ ਤੇ ਹੋਰ ਧਰਾਵਾਂ ਤਹਿਤ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਘਟਨਾ ਦੀ ਸੂਚਨਾ ਜਦੋਂ ਅੱੈਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਕਾਠਗੜ੍ਹ ਵਿਖੇ ਪਹੁੰਚ ਕੇ ਪਰਿਵਾਰ ਨੂੰ ਮਿਲ ਕੇ ਸਾਰੀ ਘਟਨਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਤੁਰੰਤ ਸੂਮੋਟੋ ਨੋਟਿਸ ਜਾਰੀ ਕੀਤਾ | ਜਸਵੀਰ ਸਿੰਘ ਗੜ੍ਹੀ ਨੇ ਸਰਪੰਚ ਕਾਠਗੜ੍ਹ ਰਿਸ਼ੂ ਬਾਲਾ ਤੇ ਉਸਦੇ ਪਤੀ ਸੇਵਾਦਾਰ ਸਾਂਈ ਕਾਲੇਸ਼ਾਹ ਅਤੇ ਹੋਰ ਪਤਵੰਤਿਆਂ ਨਾਲ ਕਿਰਾਏਦਾਰਾਂ ਵਲੋਂ ਕੀਤੀ ਗਈ ਇਸ ਘਿਨੌਣੀ ਹਰਕਤ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾਂ ਅਜਿਹਾ ਮਾਮਲਾ ਦੇਖਣ ਵਿੱਚ ਸਾਹਮਣੇ ਆਇਆ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਤੇ ਹੋਰ ਪਿੰਡ ਦੇ ਮੋਹਤਬਾਰਾਂ ਨੂੰ ਗਾਲੀ ਗਲੋਚ ਤੇ ਜਾਤੀ ਸੂਚਕ ਸ਼ਬਦ ਬੋਲਦੇ ਹੋਏ ਉਨ੍ਹਾਂ ਨੂੰ ਗੇਟ ਦੇ ਅੰਦਰ ਬੰਦ ਕਰਕੇ ਤਾਲਾਂ ਲਗਾਉਣਾ ਬਹੁਤ ਹੀ ਵੱਡਾ ਅਪਰਾਧ ਹੈ ਜਿਸ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ | ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿੱਚ ਜੋ ਲਾਲ ਲਕੀਰ ਦਾ ਸਰਵੇਂ ਕਰਾਉਣ ਦੀ ਜੋ ਸਕੀਮ ਚਲਾਈ ਜਾ ਰਹੀ ਹੈ | ਜਿਸ ਤਹਿਤ ਅੱਜ ਕਸਬਾ ਕਾਠਗੜ੍ਹ ਵਿੱਚ ਉਦੋਂ ਵੱਡਾ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਸਵਰਗਵਾਸੀ ਡਾ. ਅਯੁੱਧਿਆ ਸ਼ਰਮਾ ਦੇ ਘਰ ਪਿੰਡ ਦੀ ਸਰਪੰਚ ਸ੍ਰੀਮਤੀ ਰਿਸ਼ੂ ਬਾਲਾ ਉਹਨਾਂ ਦੇ ਪਤੀ ਸੇਵਾਦਾਰ ਕਾਲੇਸ਼ਾਹ ਜੀ, ਵਿਸ਼ਾਲ ਅਨੰਦ ਸਮੇਤ ਪਿੰਡ ਦੇ ਹੋਰ ਵੀ ਕਈ ਮੋਹਤਬਾਰ ਜਿਨ੍ਹਾਂ ਨੂੰ ਡਾਕਟਰ ਅਯੁੱਧਿਆ ਸ਼ਰਮਾ ਦੀ ਲੜਕੀ ਅਰੁਣ ਸ਼ਰਮਾ ਪਤਨੀ ਨਰਿੰਦਰ ਪਾਲ ਵਾਸੀ ਕਾਠਗੜ੍ਹ ਹਾਲ ਅਬਾਦ ਆਦਰਸ਼ ਨਗਰ ਬੱਸੀ ਮੋਹਾਲੀ ਦੇ ਕਾਠਗੜ੍ਹ ਵਿਖੇ ਪਹੁੰਚੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਉੱਥੇ ਜੋ ਕਿਰਾਏਦਾਰ ਸੇਠੀ ਪੁੱਤਰ ਰਤਨਚੰਦ ਪਿੰਡ ਅਤੇ ਉਸ ਦੀ ਘਰ ਵਾਲੀ ਰਚਨਾ ਬੈਠ ਕੇ ਜਦੋਂ ਲਾਲ ਲਕੀਰ ਸਬੰਧੀ ਗੱਲ ਰਹੇ ਸਨ | ਤਾਂ ਉਹੋ ਅਚਾਨਕ ਜ਼ੋਰ ਜ਼ੋਰ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਸਰਪੰਚ ਅਤੇ ਉਸ ਦੇ ਘਰ ਵਾਲੇ ਨੂੰ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦ ਬੋਲ ਕੇ ਉਨ੍ਹਾਂ ਨੇ ਸਰਪੰਚਣੀ ਅਤੇ ਉਸ ਦੇ ਨਾਲ ਆਏ ਮੋਹਤਵਰਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਨੂੰ ਅੰਦਰ ਦੇਖ ਪਿੱਛੇ ਤੋਂ ਗੇਟ ਨੂੰ ਜੰਦਰਾ ਲਗਾ ਦਿੱਤਾ ਅਤੇ ਇਨ੍ਹਾਂ ਸਾਰਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਕੇ ਗੰਦੀਆਂ ਗਾਲਾਂ ਕੱਢੀਆਂ ਅਤੇ ਸਰਪੰਚ ਅਤੇ ਮੋਹਤਵਰਾਂ ਨੂੰ ਕਿਡਨੈਪ ਕਰ ਲਿਆ | ਜਦੋਂ ਸਰਪੰਚ ਰਿਸ਼ੂ ਬਾਲਾ ਨੇ ਆਪਣੇ ਬਚਾਅ ਲਈ ਫੋਨ ਕਰਕੇ ਆਪਣੇ ਪਿੰਡ ਅਤੇ ਮਹੁੱਲੇ ਵਿੱਚ ਇਸ ਘਟਨਾ ਬਾਰੇ ਦੱਸਿਆ | ਥਾਣਾ ਦੇ ਅਭਿਸ਼ੇਕ ਸ਼ਰਮਾ ਸਮੇਤ ਪੁਲਿਸ ਤੁਰੰਤ ਮੌਕੇ ਗਏ ਜਿਨ੍ਹਾਂ ਦੀ ਹਾਜ਼ਰੀ ਵਿੱਚ ਨਗਰ ਨਿਵਾਸੀਆਂ ਨੇ ਗੇਟ ਤੋੜ ਸਰਪੰਚ ਰਿਸ਼ੂ ਬਾਲਾ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੇ ਕਥਿਤ ਆਰੋਪੀ ਕਿਰਾਏਦਾਰ ਸੇਠੀ ਅਤੇ ਉਸਦੀ ਪਤਨੀ ਰਚਨਾ ਵਲੋਂ ਕੀਤੀ ਗਈ ਧੱਕਾਮੁੱਕੀ ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਮਾਮਲਾ ਦਰਜ ਕੀਤਾ | ਇਸ ਮੌਕੇ 'ਤੇ ਪਰਮਿੰਦਰ ਮੇਨਕਾ ਐਮ. ਸੀ ਬਲਾਚੌਰ, ਐਮ. ਸੀ ਪਰਮਿੰਦਰ ਪੰਮਾ ਬਲਾਚੌਰ, ਸਰਪੰਚ ਜਸਵੀਰ ਸਿੰਘ ਔਲੀਆਪੁਰ, ਸਰਫਰਾਜ, ਜਸਵੰਤ ਤੂਰ, ਜਸਵੰਤ ਕਲੇਰ ਅਤੇ ਪਿੰਡ ਵਾਸੀਆਂ ਵਿੱਚ ਸ਼ੁਭਾਸ਼ ਆਨੰਦ ਸਾਬਕਾ ਸਰਪੰਚ, ਰਾਜ ਕੁਮਾਰ ਆਨੰਦ ਮਾਰਕੀਟ ਪ੍ਰਧਾਨ, ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਪੰਚ ਵਿੱਕੀ ਚੋਧਰੀ ਕਾਠਗੜ੍ਹ, ਸਤਿੰਦਰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਲੇਖ ਰਾਜ ਬੇਗੋਵਾਲ ਇਕ ਮਿਹਨਤੀ ਕਿਸਾਨ ਹਿਤੂ ਅਧਿਕਾਰੀ- ਦੁਸਾਂਝ ਅਗਲੀ ਖ਼ਬਰ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਗੱਡੀਆਂ ਦੀ ਪਾਸਿੰਗ ਆਨਲਾਈਨ ਕਰਨ ਦੀ ਮੰਗ
Ad Position 24