ਨਵਾਂਸ਼ਹਿਰ, 2 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਆਏ ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖਰਾਜ ਬੇਗੋਵਾਲ ਇਕ ਕਿਸਾਨ ਹਿੱਤੂ, ਈਮਾਨਦਾਰ ਤੇ ਮਿਹਨਤੀ ਅਧਿਕਾਰੀ ਹਨ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਗਾਂਹ ਵਧੂ ਖ਼ੋਜੀ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ | ਦੁਸਾਂਝ ਨੇ ਕਿਹਾ ਕਿ ਲਗਪਗ 22 ਵਰ੍ਹੇ ਇਕ ਹੀ ਥਾਂ ਬਲਾਕ ਔੜ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਸੇਵਾ ਦੇਣੀਆਂ ਉਨ੍ਹਾਂ ਦੀ ਲੋਕਾਂ, ਖ਼ੋਜ ਖੇਤੀਬਾੜੀ ਅਤੇ ਵਿਭਾਗ ਪ੍ਰਤੀ ਬਚਨ ਵਧਤਾ ਦੀ ਮੂੰਹ ਬੋਲਦੀ ਤਸਵੀਰ ਹੈ | ਉਨ੍ਹਾਂ ਦਾ ਇੱਥੇ ਆਪਣੇ ਜ਼ਿਲ੍ਹੇ ਵਿਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਹਾਜ਼ਰ ਹੋਣ ਸਮੇਂ ਵੱਖ-ਵੱਖ ਜ਼ਿਲਿ੍ਹਆਂ ਦੇ ਮੁੱਖ ਖੇਤੀਬਾੜੀ ਅਧਿਕਾਰੀਆਂ ਦੀ ਹਾਜ਼ਰੀ ਉਹਨਾਂ ਦੀ ਹਰਮਨਪਿਆਰਤਾ ਦਾ ਹੀ ਪ੍ਰਗਟਾਵਾ ਸੀ | ਦੁਸਾਂਝ ਨੇ ਉਹਨਾਂ ਨੂੰ ਹਾਰਦਿਕ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਉਹਨਾਂ ਦੀ ਆਮਦ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਲਈ ਸ਼ੁੱਭ ਸ਼ਗਨ ਹੈ |