ਭੰਗਾਲਾ, 3 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਕਿਸਾਨ ਮਜਦੂਰ ਮੋਰਚੇ ਦੇ ਬੈਨਰ ਸੂਬਾ ਪ੍ਰਧਾਨ ਬਲਕਾਰ ਸਿੰਘ ਮੱਲੀ, ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਗੌਹਤ ਪੋਕਰ, ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਜਗਤਪੁਰ, ਕੁਲਵਿੰਦਰ ਸਿੰਘ ਮੰਜਪੁਰ, ਜ਼ੋਨ ਦੇ ਕੋਰ ਕਮੇਟੀ ਮੈਬਰ ਭੈਣ ਜਸਵੀਰ ਕੌਰ ਗੁਨੋਪੁਰ ਦੀ ਅਗਵਾਈ ਵਿਚ ਬਿਜਲੀ ਦਫਤਰ ਭੰਗਾਲਾ ਵਿਖੇ ਜਥੇਬੰਦੀਆਂ ਦੇ ਸੈਂਕੜਿਆਂ ਗਿਣਤੀ ਵਰਕਰਾਂ ਵਲੋਂ ਐੱਸ. ਡੀ. ਓ. ਭੰਗਾਲਾ ਵਲੋਂ ਲੋਕਾਂ ਨੂੰ ਭਾਰੀ ਬਿਜਲੀ ਬਿੱੱਲ ਜ਼ੁਰਮਾਨੇ ਪਾਉਣ, ਬਿਜਲੀ ਚੋਰੀ ਦੇ ਨਾਮ ਉੱਤੇ ਪਰਚੇ ਦਰਜ ਕਰਨ, ਭੇਜੇ ਨੋਟਿਸਾਂ 'ਤੇ ਕਾਨੂੰਨੀ ਕਾਰਵਾਈ ਕਰਨ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੂੰਹ ਮੋੜਨ ਲਈ ਵਿਸਾਲ ਧਰਨਾ ਦਿੱਤਾ ਗਿਆ | ਲੋਕਾਂ ਦੇ ਸੰਘਰਸ਼ ਅੱਗੇ ਝੁਕਦਿਆ ਐੱਸ. ਡੀ. ਓ. ਭੰਗਾਲਾ ਨੇ ਲੋਕਾ ਵਿਚ ਸਟੇਜ 'ਤੇ ਆ ਕੇ ਮੰਨਿਆ ਕਿ ਅੱਗੇ ਤੋਂ ਮੈ ਕਿਸੇ ਨੂੰ ਵੀ ਕੋਈ ਧਮਕੀ ਨਹੀਂ ਦੇਵਾਂਗਾ | ਕਿਸਾਨ ਆਗੂਆਂ ਨੇ ਇਸ ਤੋਂ ਬਾਅਦ ਮੋਰਚਾ ਫਤਹਿ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਮਜਦੂਰ ਮੋਰਚੇ ਦੇ ਫੈਸਲੇ ਮੁਤਾਬਕ ਅੱਜ ਤੋਂ ਬਾਅਦ ਲੋਕ ਧੜਾਧੜ ਸਮਾਰਟ ਮੀਟਰ ਪੁੱਟ ਕੇ ਪੰਜਾਬ ਦੇ ਬਿਜਲੀ ਦਫਤਰਾਂ ਵਿਚ ਜਮਾਂ ਕਰਵਾਉਣ, ਬਿਨਾਂ ਕਿਸੇ ਡਰ ਤੋਂ | ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋ ਤੱਕ ਪੰਜਾਬ ਤੇ ਕੇਂਦਰ ਸਰਕਾਰ ਨਾਲ ਸਾਡੀ ਟੇਬਲ 'ਤੇ ਗੱਲਬਾਤ ਨਹੀਂ ਹੋ ਜਾਂਦੀ | ਲੋਕਾਂ ਨੂੰ ਭੇਜੇ ਜਾਅ ਰਹੇ ਭਾਰੀ ਬਿੱਲਾ ਜੁਰਮਾਨਿਆਂ ਉੱਤੇ ਲਕੀਰ ਨਹੀਂ ਵੱਜ ਜਾਂਦੀ ਤੇ ਬਿਜਲੀ ਸੋਧ ਬਿੱਲ 2025 ਜਦੋ ਤੱਕ ਰੱਦ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਜੇਕਰ ਅੱਗੇ ਤੋਂ ਕਿਸੇ ਬਿਜਲੀ ਅਧਿਕਾਰੀ ਨੇ ਲੋਕਾਂ ਨੂੰ ਡਰਾਉਣ ਧਮਕਾਉਣ, ਬਿਜਲੀ ਕੁਨੈਕਸਨ ਕੱਟਣ ਦੀ ਧਮਕੀ ਦਿੱਤੀ ਤਾਂ ਉਸ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ | ਇਸ ਲਈ ਬਿਜਲੀ ਅਧਿਕਾਰੀ ਆਪ ਜ਼ਿੰਮੇਵਾਰ ਹੋਣਗੇ | ਇਸ ਸਮੇਂ ਜ਼ੋਨ ਪ੍ਰਧਾਨ ਨਰਿੰਦਰ ਸਿੰਘ ਨਾਹਰਪੁਰ, ਸਮਿੰਦਰ ਸਿੰਘ ਛੰਨੀਨੰਦ ਸਿੰਘ, ਸੂਬੇਦਾਰ ਰਾਜਿੰਦਰ ਸਿੰਘ ਕੁੱਲੀਆ, ਰਣਜੀਤ ਸਿੰਘ, ਕੈਪਟਨ ਪਰਮਜੀਤ ਸਿੰਘ, ਮਾਸਟਰ ਸੋਹਣ ਸਿੰਘ ਸਤਨਾਮ ਸਿੰਘ, ਸੁਖਵਿੰਦਰ ਸਿੰਘ ਬਲਵੀਰ ਸਿੰਘ, ਦਿਲਬਾਗ ਸਿੰਘ ਪਾਮਾ, ਕੁੱਲੀਆ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ ਮੰਜਪੁਰ, ਹਰਜੀਤ ਸਿੰਘ, ਭਜਨ ਸਿੰਘ ਹਿਯਾਤਪੁਰ, ਨਿਸਾਨ ਸਿੰਘ ਟਾਡਾ, ਸੁਰਜੀਤ ਸਿੰਘ ਕੰਗ, ਜਗਦੀਪ ਸਿੰਘ ਜੱਗੀ ਗਿੱਲ, ਜਥੇਦਾਰ ਬਾਬਾ ਰਣਦੀਪ ਸਿੰਘ ਨਾਹਰਪੁਰ, ਦੇਸਰਾਜ, ਬਲਵੰਤਰਾਜ, ਹਰੀਕਿ੍ਰਸਨ, ਜਤਿੰਦਰ ਸਿੰਘ, ਬਲਵੰਤਰਾਜ, ਸੁਰਿੰਦਰ ਭਗਤ, ਸੁੱਚਾ ਸਿੰਘ ਮੰਜਪੁਰ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜਰ ਸਨ |