ਮੁਕੇਰੀਆਂ, 3 ਅਪ੍ਰੈਲ (ਰਾਮਗੜ੍ਹੀਆ)-ਮੁਕੇਰੀਆਂ ਹਲਕੇ ਵਿਚ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਭਾਰੀ ਬਲ ਮਿਲਿਆ ਜਦੋਂ ਪਿੰਡ ਅਬਦੁੱਲਾਪੁਰ ਦੇ ਸਰਪੰਚ ਸੁਨੀਲ ਸ਼ਰਮਾ ਅਤੇ ਪੰਚ ਤਰਸੇਮ ਲਾਲ, ਪੰਚ ਗਣੇਸ਼ ਪਾਲ, ਪੰਚ ਰਾਮ ਪ੍ਰਤਾਪ ਸਿੰਘ, ਪੰਚ ਕੁਸਮ, ਪੰਚ ਗੁਰਵਿੰਦਰ ਸਿੰਘ, ਤੋਂ ਇਲਾਵਾ ਸੀਮਾ ਦੇਵੀ, ਅਨੀਤਾ, ਆਸ਼ਾ ਨੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ | ਇਸ ਮੌਕੇ ਸਰਪੰਚ ਸੁਨੀਲ ਸ਼ਰਮਾ ਅਤੇ ਉਨ੍ਹਾਂ ਸਾਥੀਆਂ ਦਾ ਕਹਿਣਾ ਸੀ ਕਿ ਉਹ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਤੋਂ ਬਹੁਤ ਜ਼ਿਆਦਾ ਖ਼ੁਸ਼ ਹਨ ਅਤੇ ਉਹ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2027 ਵਿਚ ਵੀ ਬਣੇ, ਇਸ ਲਈ ਉਨ੍ਹਾਂ ਨੇ ਹੁਣ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ | ਪਿੰਡ ਅਬਦੁੱਲਾਪੁਰ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਨੂੰ ਜਤਾਉਣਗੇ | ਇਸ ਮੌਕੇ ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਮਸਜਿੰਦਰ ਸਿੰਘ ਸੰਮਤੀ ਮੈਂਬਰ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਜਤਿੰਦਰ ਸ਼ਰਮਾ ਬਲਾਕ ਪ੍ਰਧਾਨ, ਅਮਨ ਠਾਕੁਰ ਪ੍ਰਧਾਨ ਯੂਥ ਵਿੰਗ, ਦਰਸ਼ਨ ਸਿੰਘ ਬਲਾਕ ਪ੍ਰਧਾਨ, ਸੰਨ੍ਹੀ ਬਰੋਟਾ, ਅਮਨਿੰਦਰ ਸਿੰਘ ਤੇ ਹੋਰ 'ਆਪ' ਵਰਕਰ ਹਾਜ਼ਰ ਸਨ |