14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੀ. ਐੱਚ. ਸੀ. ਡੇਹਲੋਂ ਵਿਖੇ ਹੋਮਿਓਪੈਥਿਕ ਸਪਤਾਹ ਮਨਾਇਆ

Ad Position 21
No active advertisement
ਅਜੀਤ ਡੈਸਕ 04-04-2026
ਡੇਹਲੋਂ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੈਲਥ ਕਮਿਊਨਿਟੀ ਸੈਂਟਰ ਡੇਹਲੋਂ ਵਿਖੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾਕਟਰ ਗੀਤਿਕਾ ਢੰਡ ਦੀ ਅਗਵਾਈ ਵਿਚ ਸਰ ਹੈਨਿਮਨ ਦੇ 271ਵੇਂ ਜਨਮ ਦਿਨ ਦੀ ਯਾਦ ਵਿਚ ਹੋਮਿਉਪੈਥੀ ਸਪਤਾਹ ਮਨਾਇਆ ਗਿਆ | ਡਾ. ਗੀਤਿਕਾ ਢੰਡ ਨੇ ਲੋਕਾਂ ਨੂੰ ਹੋਮਿਉਪੈਥੀ ਇਲਾਜ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਇਲਾਜ ਨਾਲ ਮਰੀਜ਼ਾਂ ਨੂੰ ਭਾਵੇਂ ਥੋੜਾ ਲੰਮਾ ਸਮਾਂ ਦਵਾਈ ਖਾਣੀ ਪਵੇ, ਪਰ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਮਿਉਪੈਥੀ ਦਵਾਈਆਂ ਲੈਣ ਵੱਲ ਵੀ ਧਿਆਨ ਦੇਣ | ਇਸ ਸਮੇਂ ਹੋਮਿਓਪੈਥਿਕ ਡਿਸਪੈਂਸਰ ਗੁਰਬਖ਼ਸ਼ ਸਿੰਘ, ਐੱਸ. ਆਈ. ਕੁਲਪ੍ਰੀਤ ਸਿੰਘ ਸਮਰਾ, ਸ਼ਬੀਰ ਮੁਹੰਮਦ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਦੇ ਕੱਦੋਂ ਚੌਕ 'ਚ ਇਕ ਟਰੱਕ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਪ੍ਰੋ. ਜੀ. ਐੱਸ. ਮੁਲਤਾਨੀ ਦੀ ਅਗਵਾਈ ਹੇਠ ਅਬਦੁੱਲਾਪੁਰ ਦੀ ਪੰਚਾਇਤ 'ਆਪ' 'ਚ ਸ਼ਾਮਿਲ
Ad Position 24