27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦਹੇੜੂ ਨਗਰ ਦੀਆਂ ਫਿਰਨੀਆਂ ਵਾਲੀਆਂ ਸੜਕਾਂ ਉੱਤੇ ਪ੍ਰੀਮਿਕਸ ਪਾਉਣ ’ਤੇ ਮੰਤਰੀ ਸੌਂਦ ਦਾ ਪੰਚਾਇਤ ਨੇ ਕੀਤਾ ਧੰਨਵਾਦ

ਬੀਜਾ, 27 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਵਿਧਾਨ ਸਭਾ ਹਲਕਾ ਖੰਨਾ ਅਧੀਨ ਆਉਂਦੇ ਪਿੰਡ ਦਹੇੜੂ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਮਾਸਟਰ ਅਵਤਾਰ ਸਿੰਘ ਦਹੇੜੂ ਹਲਕਾ ਸੰਗਠਨ ਇੰਚਾਰਜ ਖੰਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਅਗਵਾਈ ਹੇਠ ਨਗਰ ਵਿਚ ਵਿਕਾਸ ਕਾਰਜ਼ ਨਿਰਪੱਖਤਾ ਨਾਲ ਚੱਲ ਰਹੇ ਹਨ। ਜੋ ਕਿ ਆਪਣੇ ਆਪ ਵਿਚ ਮਿਸ਼ਾਲ ਪੇਸ਼ ਕਰ ਰਹੇ ਹਨ।

Ad Position 21
No active advertisement
ਪਿੰਡ ਦਹੇੜੂ ਵਿਖੇ ਨਗਰ ਦੇ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਪ੍ਰੀਤ ਸਿੰਘ, ਜੱਸੀ ਪੰਚ ਤੇ ਸੜਕ ਤੇ ਪ੍ਰਿਮਿਕਸ ਪਾਉਣ ਸਮੇਂ ਜਾਇਜਾ ਲੈਂਦੇ ਹੋਏ ਨਗਰ ਨਿਵਾਸੀ। ਤਸਵੀਰ ਕਸ਼ਮੀਰਾ ਸਿੰਘ ਬਗਲੀ 28-09-2026
ਬੀਜਾ, 27 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਵਿਧਾਨ ਸਭਾ ਹਲਕਾ ਖੰਨਾ ਅਧੀਨ ਆਉਂਦੇ ਪਿੰਡ ਦਹੇੜੂ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਮਾਸਟਰ ਅਵਤਾਰ ਸਿੰਘ ਦਹੇੜੂ ਹਲਕਾ ਸੰਗਠਨ ਇੰਚਾਰਜ ਖੰਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਅਗਵਾਈ ਹੇਠ ਨਗਰ ਵਿਚ ਵਿਕਾਸ ਕਾਰਜ਼ ਨਿਰਪੱਖਤਾ ਨਾਲ ਚੱਲ ਰਹੇ ਹਨ। ਜੋ ਕਿ ਆਪਣੇ ਆਪ ਵਿਚ ਮਿਸ਼ਾਲ ਪੇਸ਼ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸੁਰਿੰਦਰ ਕੌਰ ਦੇ ਪਤੀ ਪ੍ਰਧਾਨ ਹਰਪ੍ਰੀਤ ਸਿੰਘ ਨੇ ਦਹੇੜੂ ਦੀ ਫਿਰਨੀ ਵਾਲੀਆਂ ਸੜਕਾਂ ਤੇ ਪ੍ਰਿਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਸੜਕ ਬਣਾਉਣ ’ਤੇ ਧੰਨਵਾਦ ਕਰਦਿਆਂ ਆਖਿਆ ਕਿ ਨਗਰ ਦੀਆਂ ਫਿਰਨੀਆਂ ਵਾਲੀਆਂ ਸੜਕਾਂ ਬੁਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਸਨ। ਸੜਕਾਂ ਤੇ ਪ੍ਰਿਮਿਕਸ ਪਾਉਣ ਨਾਲ ਨਗਰ ਨਿਵਾਸੀਆਂ ਤੇ ਰਾਹਗੀਰਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਜਸਵੰਤ ਸਿੰਘ ਜੱਸੀ ਪੰਚ ਨੇ ਕਿਹਾ ਕਿ ਸਰਪੰਚ ਬੀਬੀ ਸੁਰਿੰਦਰ ਕੌਰ ਦੀ ਅਗਵਾਈ ਵਾਲੀ ਪੰਚਾਇਤ ਬਿਨਾਂ ਭੇਦ ਭਾਵ ਤੋਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ, ਯੁਵਰਾਜ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ ਪੋਲਾ ਤੇ ਹੋਰ ਨਗਰ ਨਿਵਾਸੀਆਂ ਤੋਂ ਇਲਾਵਾ ਮਹਿਕਮੇ ਦੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀ ਵਿਚ ਲੱਗੇ ਝੋਨੇ ਦੇ ਅੰਬਾਰ, ਹੁਣ ਤਾਂ ਸਿਰਫ਼ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਦਾ ਇੰਤਜ਼ਾਰ ਸਰਕਾਰ ਦੀ ਲੇਟ ਲਤੀਫ਼ੀ ਕਿਸਾਨਾ... ਅਗਲੀ ਖ਼ਬਰ ਛਪਾਰ ਮੇਲੇ ਦੀ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦਾ ਧੰਨਵਾਦ- ਡੱਲਾ, ਕਲੇਰ
Ad Position 24