27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਿੱਧਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ 3 ਨੂੰ

ਮਲੌਦ, 27 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਯੂਨਾਈਟਿਡ ਸਿੱਖ ਮਿਸ਼ਨ (ਯੂ. ਐਸ.

Ad Position 21
No active advertisement
ਅਜੀਤ ਡੈਸਕ 28-09-2026
ਮਲੌਦ, 27 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਯੂਨਾਈਟਿਡ ਸਿੱਖ ਮਿਸ਼ਨ (ਯੂ. ਐਸ. ਏ.) ਦੇ ਸਹਿਯੋਗ ਨਾਲ ਜੈਦਨ ਸਿੰਘ ਗਿੱਲ ਵਲੋਂ ਕੈਪਟਨ ਸਾਧੂ ਸਿੰਘ ਗਿੱਲ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ 3 ਅਕਤੂਬਰ (ਸ਼ਨੀਵਾਰ) ਨੂੰ ਲਗਾਇਆ ਜਾ ਰਿਹਾ ਹੈ। ਚੇਅਰਮੈਨ ਰਛਪਾਲ ਸਿੰਘ ਖਾਲਸਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਲਸਾੜਾ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ। ਜਿਸ ਵਿਚ ਸਾਈ ਕਿਰਪਾ ਹਸਪਤਾਲ ਸਰਹਿੰਦ ਦੇ ਡਾਕਟਰਾਂ ਦੀ ਟੀਮ ਅੱਖਾਂ ਦਾ ਮੁਫ਼ਤ ਚੈੱਕਅੱਪ ਕਰੇਗੀ ਤੇ ਮੁਫਤ ਦਵਾਈਆਂ, ਮੁਫਤ ਨਜ਼ਰ ਦੀਆਂ ਐਨਕਾਂ ਅਤੇ ਮੁਫਤ ਚਿੱਟੇ ਮੋਤੀਏ ਦੇ ਟਾਂਕਾ ਰਹਿਤ ਅਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਾਜ ਸਿੰਘ ਜੁਲਮਗੜ, ਮਾ: ਮੇਵਾ ਸਿੰਘ ਜਰਗੜੀ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਸੈਕਟਰੀ ਅਵਤਾਰ ਸਿੰਘ ਜਰਗੜੀ, ਮਲੂਕ ਸਿੰਘ ਜੁਲਮਗੜ, ਬੰਤ ਸਿੰਘ ਨਿਜ਼ਾਮਪੁਰ, ਜਗਦੇਵ ਸਿੰਘ ਲਸਾੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਸੈਕਟਰੀ ਗੁਰਦੀਪ ਸਿੰਘ ਜੰਡਾਲੀ, ਗੁਰਮੇਲ ਸਿੰਘ ਸਿਹੌੜਾ, ਛੋਟਾ ਸਿੰਘ ਲਸਾੜਾ, ਪਾਲ ਸਿੰਘ ਸਿਹੌੜਾ, ਗੁਰਮੀਤ ਸਿੰਘ ਨਿਜ਼ਾਮਪੁਰ, ਨਿਰਮਲ ਸਿੰਘ ਲਸਾੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਅਵਤਾਰ ਸਿੰਘ, ਡਾ. ਰਣਜੀਤ ਸਿੰਘ, ਥਾਣੇਦਾਰ ਕਰਮਜੀਤ ਸਿੰਘ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਆਪ੍ਰੇਸ਼... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਲਈ ਹਲਕਾ ਪਾਇਲ ਤੋਂ ਇੰਚਾਰਜ ਮਨਦੀਪੁਰ ਦੀ ਅਗਵਾਈ ’ਚ ਵਿਸ਼ਾਲ ਕਾਫਲਾ ਪਹ...
Ad Position 24