10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਕਾਲ ਅਕੈਡਮੀ 'ਚ ਅਥਲੈਟਿਕ ਮੀਟ ਤੇ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-04-2026
ਹੁਸ਼ਿਆਰਪੁਰ, 3 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਮੱਖਣਗੜ੍ਹ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਾਲਾਨਾ ਅਥਲੈਟਿਕ ਮੀਟ ਅਤੇ ਇਨਾਮ ਵੰਡ ਸਮਾਗਮ ਪਿ੍ੰ: ਸੁਖਵਿੰਦਰ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਕੈਡਮੀ 'ਚ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਹਾਇਕ ਗਤੀਵਿਧੀਆਂ 'ਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਇਹ ਪਹਿਲੀ ਅਕਾਲ ਅਕੈਡਮੀ ਹੈ, ਜਿੱਥੇ ਵਿਦਿਆਰਥੀਆਂ ਨੂੰ ਆਈ.ਸੀ.ਐਸ.ਈ. ਬੋਰਡ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ | ਇਸ ਮੌਕੇ 2025-26 ਦੇ ਸੈਸ਼ਨ ਦੌਰਾਨ ਸਾਲਾਨਾ ਪ੍ਰੀਖਿਆ 'ਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬਿਨਾਂ ਪ੍ਰਾਇਮਰੀ ਮਿਡਲ ਅਤੇ ਸੈਕੰਡਰੀ ਜਮਾਤਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ | ਇਸ ਮੌਕੇ ਸਰਪੰਚ ਕਮਲਜੀਤ ਕੌਰ ਮੱਖਣਗੜ੍ਹ, ਸਰਪੰਚ ਨਰਿੰਦਰ ਕੁਮਾਰ ਪੜਸੋਤਾ, ਵਾਇਸ ਪਿ੍ੰ: ਮਨਸ਼ਾਂਤ ਸਿੰਘ, ਸਮਾਜ ਸੇਵੀ ਬਲਵਿੰਦਰ ਸਿੰਘ ਭਾਮ, ਜਥੇ: ਹਰਜੀਤ ਸਿੰਘ ਬੜੂ ਸਾਹਿਬ ਆਦਿ ਸਮੇਤ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ. ਪੀ. ਐੱਨ. ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨਯੱਗ ਨਾਲ ਹੋਈ ਅਗਲੀ ਖ਼ਬਰ ਵਿਧਾਇਕ ਗਿੱਲ ਵਲੋਂ ਰਘਵਾਲ 'ਚ ਵਿਕਾਸ ਕਾਰਜਾਂ ਲਈ ਚੈੱਕ ਭੇਟ
Ad Position 24