15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਖ਼ਾਲਸਾ ਏਡ ਵਲੋਂ ਸਾਂਝੀ ਖੇਤੀ ਪ੍ਰੋਜੈਕਟ ਤਹਿਤ ਪਿੰਡ ਹਾਰਟਾ ਲਈ 2 ਟਰੈਕਟਰ ਤੇ ਹੋਰ ਸੰਦ ਭੇਟ

Ad Position 21
No active advertisement
ਅਜੀਤ ਡੈਸਕ 05-04-2026
ਹੁਸ਼ਿਆਰਪੁਰ, 4 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਪੱਧਰ 'ਤੇ ਲੋੜਵੰਦਾਂ ਅਤੇ ਗ਼ਰੀਬਾਂ ਲਈ ਸੇਵਾ ਨਿਭਾਅ ਰਹੀ ਸੰਸਥਾ ਖ਼ਾਲਸਾ ਏਡ ਵੱਲੋਂ ਸਾਂਝੀ ਖੇਤੀ ਪ੍ਰੋਜੈਕਟ ਤਹਿਤ ਪਿੰਡ ਹਾਰਟਾ ਵਿਖੇ 2 ਟਰੈਕਟਰ ਅਤੇ ਖੇਤੀ ਦੀ ਵਰਤੋਂ ਲਈ ਹੋਰ ਸੰਦ ਭੇਟ ਕੀਤੇ ਗਏ | ਇਸ ਮੌਕੇ ਖ਼ਾਲਸਾ ਏਡ ਟੀਮ ਦੇ ਮੈਂਬਰ ਲਖਵੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਏਡ ਟੀਮ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੁਖੀ ਰਵੀ ਸਿੰਘ ਦੀ ਅਗਵਾਈ 'ਚ ਸੰਸਥਾ ਵੱਲੋਂ ਕੁਦਰਤੀ ਆਫ਼ਤ ਅਤੇ ਲੋੜਵੰਦ ਲੋਕਾਂ ਦੀ ਸੇਵਾ 'ਚ ਵਿਸ਼ਵ ਪੱਧਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ ਉੱਘੇ ਸਮਾਜ ਸੇਵੀ ਮਾ.ਹਰਬੰਸ ਸਿੰਘ ਹਾਰਟਾ ਨੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿੰਡ ਵਾਸੀਆਂ ਨੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਸੰਸਥਾ ਵੱਲੋਂ ਖੇਤੀ ਦੀ ਵਰਤੋਂ ਕਰਨ ਲਈ ਟਰੈਕਟਰ ਅਤੇ ਹੋਰ ਸੰਦ ਮੁਹੱਈਆ ਕਰਵਾਏ ਗਏ ਹਨ | ਇਸ ਮੌਕੇ ਹਰਮਿੰਦਰ ਲਾਲੀ ਹਾਰਟਾ ਨੇ ਕਿਹਾ ਕਿ ਸੰਸਥਾ ਦੇ ਮੁਖੀ ਹੁਸ਼ਿਆਰਪੁਰ ਜ਼ਿਲੇ੍ਹ ਨਾਲ ਸੰਬੰਧਿਤ ਹਨ ਜਿਨ੍ਹਾਂ ਨੇ ਸੇਵਾ ਦੇ ਖੇਤਰ ਰਾਹੀਂ ਪੂਰੀ ਦੁਨੀਆ 'ਚ ਨਾਮਣਾ ਖੱਟਿਆ ਹੈ | ਇਸ ਮੌਕੇ ਖ਼ਾਲਸਾ ਏਡ ਦੀ ਸਮੁੱਚੀ ਟੀਮ ਨੂੰ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਗਨਦੀਪ ਸਿੰਘ, ਜਗਦੇਵ ਸਿੰਘ, ਮਨਜਿੰਦਰ ਸਿੰਘ ਲਾਡੀ ਹਾਰਟਾ, ਸਿਮਰਨ ਪ੍ਰੀਤ ਸਿੰਘ, ਅਜੀਤ ਪਾਲ ਸਿੰਘ, ਰਵਿੰਦਰ ਸਿੰਘ ਕਾਲੀ, ਰਵਿੰਦਰ ਸਿੰਘ ਸੈਣੀ, ਜਸਪ੍ਰੀਤ ਸਿੰਘ, ਭਾਗ ਸਿੰਘ ਹਾਰਟਾ, ਜੋਗਾ ਸਿੰਘ, ਬਗ਼ੀਚਾ ਸਿੰਘ, ਪ੍ਰਗਟ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਪਰਮਿੰਦਰ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਹਰਮਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਨੂੰ ਸਮਰਪਿਤ 'ਸੂਸਾਂ ਦੇ ਮੇਲੇ' ਸੰਬੰਧੀ ਪਿੰਡਾਂ 'ਚ ਕਥਾ, ਕੀਰਤਨ ਸਮਾਗਮ ਸ਼ੁਰੂ ਅਗਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ਹੇਠ ਭਾਜਪਾ ਨਾਲ ਸੰਬੰਧਿਤ ਕਈ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ
Ad Position 24