ਦਸੂਹਾ, 4 ਅਪ੍ਰੈਲ (ਭੁੱਲਰ)- ਵਿਧਾਇਕ ਸ੍ਰੀ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਾਈਵੇਟ ਹਸਪਤਾਲਾਂ ਵਾਂਗ ਫੋਲਡਰ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਣ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਇਹ ਫੋਲਡਰ ਦੀ ਸੇਵਾ ਮਾਡਰਨ ਬਿ੍ਕਸ, ਬਰੋਟਾ ਮੁਕੇਰੀਆਂ ਅਤੇ ਕਰਨ ਸਿੰਘ ਬਿ੍ਕਸ ਮੁਹੱਲਾ ਗੜ੍ਹਦੀਵਾਲਾ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਦਸੂਹਾ ਇਲਾਕੇ ਨੂੰ ਸਿਹਤ ਸਹੂਲਤਾਂ ਦੇਣ ਵਿਚ ਮੋਹਰੀ ਰਿਹਾ ਹੈ ਉੱਥੇ ਹੀ ਅੱਜ ਇਕ ਨਵੀਂ ਸਿਹਤ ਸਹੂਲਤ ਫੋਲਡਰ ਵਿਵਸਥਾ ਨਾਲ ਮਰੀਜ਼ਾਂ ਦੇ ਰਿਕਾਰਡ ਸੰਭਾਲਣ ਵਿਚ ਸੁਵਿਧਾ ਹੋਵੇਗੀ ਤੇ ਇਲਾਜ ਪ੍ਰਕਿਰਿਆ ਹੋਰ ਵੀ ਸੁਚਾਰੂ ਬਣੇਗੀ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਵਲੋਂ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਤਹਿ ਦਿਲ ਤੋਂ ਧੰਨਵਾਦ ਕੀਤਾ | ਇਸ ਮੌਕੇ ਡਾ. ਕਰਨਜੀਤ ਸਿੰਘ, ਡਾ. ਕੁਲਵਿੰਦਰ ਸਿੰਘ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੇਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਡੀ.ਐਫ.ਪੀ.ਓ. ਅਰਜਨ ਸਿੰਘ ਦਸੂਹਾ, ਸੋਨੂੰ ਖ਼ਾਲਸਾ ਵਾਈਸ ਪ੍ਰਧਾਨ, ਗਗਨਦੀਪ ਪਾਰਟੀ ਆਗੂ, ਦੀਦਾਰ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੇਵਾ ਸੁਸਾਇਟੀ ਪ੍ਰਧਾਨ ਹਾਜ਼ਰ ਸਨ |