ਹੁਸ਼ਿਆਰਪੁਰ, 4 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਇਕ ਮੀਟਿੰਗ ਕਾਮਰੇਡ ਚੰਨਣ ਸਿੰਘ ਧੂਤ ਯਾਦਗਾਰੀ ਭਵਨ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਉੱਚ ਅਫ਼ਸਰਸ਼ਾਹੀ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਹਰਜੋਧ ਸਿੰਘ ਸੈਣੀ, ਜਨਰਲ ਸਕੱਤਰ ਰਾਮ ਲੁਭਾਇਆ, ਸੂਬਾ ਪੈੱ੍ਰਸ ਸਕੱਤਰ ਗੁਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪ੍ਰੋਮਸ਼ਨ ਚੈਨਲ ਦੀਆਂ ਤਰੁੱਟੀਆਂ, ਐਡਹਾਕ ਸਰਵਿਸ ਨੂੰ ਰੈਗੂਲਰ ਕਰਨਾ, ਰਜਿਸਟ੍ਰੇਸ਼ਨ ਲਈ ਕੌਂਸਲ ਨਾ ਬਣਾਉਣਾ ਸਮੇਤ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਹਨ | ਉਨ੍ਹਾਂ ਵਿਭਾਗ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ 19 ਅਪ੍ਰੈਲ ਦੀ ਹੋਣ ਵਾਲੀ ਰੋਸ ਰੈਲੀ ਨੂੰ ਲੈ ਕੇ ਸਾਥੀਆਂ ਨੂੰ ਲਾਮਬੰਦ ਕੀਤਾ | ਇਸ ਮੌਕੇ ਸ਼ਵਿੰਦਰ ਸਿੰਘ ਲਾਖਾ, ਰਾਕੇਸ਼ ਕੁਮਾਰ, ਅਮਰੀਕ ਸਿੰਘ, ਪਰਮਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਮਹਿਕਦੀਪ ਸਿੰਘ, ਜਸਵਿੰਦਰ ਸਿੰਘ, ਅਨੀਕੇਤ, ਬਲਜੀਤ ਸਿੰਘ, ਅਪਰ ਅਪਾਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਅਰੁਣ ਕੁਮਾਰ ਆਦਿ ਸਮੇਤ ਹੋਰ ਵੈਟਰਨਰੀ ਇੰਸਪੈਕਰਜ ਹਾਜ਼ਰ ਸਨ |