ਹਰਿਆਣਾ, 4 ਅਪ੍ਰੈਲ (ਹਰਮੇਲ ਸਿੰਘ ਖੱਖ)-ਸ੍ਰੀ ਸਨਾਤਨ ਧਰਮ ਸੇਵਾ ਸਮਿਤੀ ਹਰਿਆਣਾ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪਾਵਨ ਜਨਮ ਉਤਸਵ ਦੇ ਪਵਿੱਤਰ ਦਿਹਾੜੇ ਮੌਕੇ ਕਸਬਾ ਹਰਿਆਣਾ ਵਿਚ ਧੂਮਧਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸ੍ਰੀ ਰਾਮ ਜੀ ਦੀਆਂ ਸੁੰਦਰ ਝਾਕੀਆਂ, ਭਗਵਾਨ ਸ੍ਰੀ ਗਣੇਸ਼, ਭਗਵਾਨ ਸ਼ਿਵ, ਮਾਂ ਭਗਵਤੀ, ਸ੍ਰੀ ਰਾਮ ਚੰਦਰ ਜੀ, ਲਕਸ਼ਮਣ, ਭਰਤ, ਭੈਰਵ ਨਾਥ ਅਤੇ ਕਾਲੀ ਮਾਤਾ ਦੇ ਸਜੇ ਹੋਏ ਰੂਪਾਂ ਦੀਆਂ ਝਾਕੀਆਂ ਕੱਢੀਆਂ ਗਈਆਂ | ਇਸ ਮੌਕੇ ਹਨੀ ਮੱਲਣ, ਪੰਕਜ ਅਨੰਦ, ਮਨੀ ਮੱਲਣ, ਜੌਨੀ, ਵਿਕਾਸ ਸ਼ਰਮਾ, ਵਿਸ਼ਾਲ ਆਨੰਦ, ਅਜੈ ਚਾਨਣ, ਟੋਨੀ ਪੇਂਟਰ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸਜਾਈ ਗਈ | ਇਸ ਸ਼ੋਭਾ ਯਾਤਰਾ 'ਚ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਸ੍ਰੀ ਅੰਕੁਸ਼ ਦੇਵਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਰਵਾਨਗੀ ਦੀ ਰਸਮ ਅਦਾ ਕੀਤੀ | ਇਸ ਮੌਕੇ ਡਾ. ਰਵਜੋਤ ਸਿੰਘ ਨੇ ਸਮਿਤੀ ਸਨਾਤਨ ਧਰਮ ਤੇ ਸ਼ਿਵ ਮੰਦਰ ਪਹਾੜੀ ਗੇਟ ਲਈ 50 ਹਜ਼ਾਰ ਰੁਪਏ ਅਤੇ ਸ਼ਿਵ ਮੰਦਰ ਠਠਿਆਰਾ ਬਾਜ਼ਾਰ ਲਈ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ | ਇਸ ਦੌਰਾਨ ਰਾਧਾ ਕਿ੍ਸ਼ਨ ਮਹਿਲਾ, ਸੰਕੀਰਤਨ ਮੰਡਲੀ ਅਤੇ ਸ੍ਰੀ ਸੱਤਿਆ ਨਾਰਾਇਣ ਮਹਿਲਾ ,ਸੰਕੀਰਤਨ ਮੰਡਲੀ ਵੱਲੋਂ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤਾ ਗਿਆ | ਇਸ ਮੌਕੇ ਇੰਸਪੈਕਟਰ ਕਿਰਨ ਸਿੰਘ ਐਸ.ਐਚ.ਓ, ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ, ਸੁਭਾਸ਼ ਸ਼ੁਭ, ਮੁਕੇਸ਼ ਡਡਵਾਲ, ਗੁਲਸ਼ਨ ਰਾਏ ਮੌਂਟੀ ਪਾਸੀ , ਸਰਪੰਚ ਅਮਨਦੀਪ, ਇੰਦਰਪਾਲ ਸਿੰਘ, ਜੈਵੰਤੀ, ਰੀਨਾ ਠਾਕੁਰ, ਅਜੈ ਚਾਨਣ, ਮੌਂਟੀ ਕੌਸ਼ਲ, ਕੁਲਦੀਪ ਆਰਕੀਟੈਕਟ, ਟੀਟੂ (ਅਨਿਲ ਸੁਮਰਾ), ਹਨੀ-ਮਨੀ ਮਲਹਣ, ਪੰਕਜ ਆਨੰਦ, ਵਿਕਾਸ ਸ਼ਰਮਾ, ਅਭਿਸ਼ੇਕ ਸ਼ਰਮਾ , ਕੁਨਾਲ, ਦੀਪਕ ਜੋਨੀ ਮਿਸ਼ਰਾ, ਵਿਕੀ ਕਪਿਲਾ, ਸੰਦੀਪ ਮਿਸ਼ਰਾ, ਤਜਿੰਦਰ ਸੈਨੀ, ਵਿਸ਼ਾਲ ਆਨੰਦ, ਨਿਖਿਲ, ਰਾਹੁਲ, ਵਰੁਣ, ਅਕਸ਼ਯ, ਅਚਿਲ, ਧਰਮਪਾਲ, ਪੰਡਿਤ ਮੁਕੇਸ਼, ਰਾਜਨ ਸ਼ਰਮਾ, ਹੈਪੀ ਆਦਿ ਮੌਜੂਦ ਸਨ |