ਮੁਕੇਰੀਆਂ, 4 ਅਪ੍ਰੈਲ (ਰਾਮਗੜ੍ਹੀਆ)- ਐੱਸ.ਪੀ.ਐਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ (ਸੈਸ਼ਨ 2026-27) ਦਾਖਲਾ ਸਬੰਧੀ ਜਾਣਕਾਰੀ ਪੁਸਤਿਕਾ ਸਕੂਲ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਅਜੀਤ ਨਰੰਗ ਅਤੇ ਸਕੱਤਰ ਸੰਜੀਵ ਆਨੰਦ ਵਲੋਂ ਜਾਰੀ ਕੀਤੀ ਗਈ | ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਅਜੀਤ ਨਰੰਗ ਨੇ ਕਿਹਾ ਕਿ ਕਾਲਜ ਵਿਚ +1 ਅਤੇ +2 ਦੇ 2026-27 ਸੈਸ਼ਨ ਲਈ ਆਰਟਸ, ਸਾਇੰਸ ਅਤੇ ਕਾਮਰਸ ਵਿਸ਼ਿਆਂ ਵਿਚ ਦਾਖ਼ਲੇ ਜਾਰੀ ਹਨ | ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ 13 ਅਪ੍ਰੈਲ ਤੱਕ ਸਕੂਲ ਵਿਚ ਦਾਖਲਾ ਲੈਣਗੇ, ਉਨ੍ਹਾਂ ਨੂੰ 2000 ਰੁਪਏ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ | ਸਕੱਤਰ ਸੰਜੀਵ ਅਨੰਦ ਨੇ ਕਿਹਾ ਕਿ ਕਾਲਜੀਏਟ ਸਕੂਲ ਵਿਚ ਜਿੱਥੇ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ, ਉੱਥੇ ਸਕੂਲ ਦੀ ਲਾਇਬ੍ਰੇਰੀ ਵੀ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ | ਉਨ੍ਹਾਂ ਕਿਹਾ ਵਿਦਿਆਰਥੀਆਂ ਲਈ ਰੀਡਿੰਗ ਰੂਮ ਵੀ ਬਣਾਏ ਗਏ ਹਨ | ਸਕੂਲ ਦੀਆਂ ਲੈਬਾਰਟਰੀਆਂ ਵੀ ਅਤਿ ਆਧੁਨਿਕ ਉਪਕਰਨਾਂ ਨਾਲ ਲੈਸ ਹਨ | ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੁਨਰ ਵਧਾਉਣ ਲਈ ਫ਼ਰੀ ਐਡ ਅÏਨ ਕੋਰਸ ਵੀ ਕਰਵਾਏ ਜਾਂਦੇ ਹਨ ਜੋ ਵਿਦਿਆਰਥੀਆਂ ਨੂੰ ਆਉਣ ਵਾਲੇ ਮੈਡੀਕਲ ਅਤੇ ਇੰਜੀਨੀਅਰਿੰਗ (ਨੀਟ ਅਤੇ ਜੇਈਈ) ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਕਾਲਜੀਏਟ ਸਕੂਲ ਵਿਚ ਕੁੜੀਆਂ ਦੇ ਲਈ ਹੋਸਟਲ ਦੀ ਵਿਸ਼ੇਸ਼ ਸੁਵਿਧਾ ਹੈ ਅਤੇ ਸਕੂਲ ਵਿਚ ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਵਿੰਗ ਵੀ ਹੈ ਜੋ ਵਿਦਿਆਰਥੀਆਂ ਵਿਚ ਅਨੁਸ਼ਾਸਨ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਦਾ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਣਹਾਰ ਖਿਡਾਰੀ ਆਰਥਿਕ ਤੌਰ 'ਤੇ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ, ਸਿੰਗਲ ਗਰਲ ਚਾਈਲਡ ਅਤੇ ਪਿਉ ਵਿਹੂਣੇ ਵਿਦਿਆਰਥੀਆਂ ਨੂੰ ਸਪੈਸ਼ਲ ਇੰਨਸੈਂਟਿਵ ਅਤੇ ਫ਼ੀਸ ਵਿਚ ਭਾਰੀ ਰਿਆਇਤ ਦਿੱਤੀ ਜਾਂਦੀ ਹੈ | ਅੰਤ ਵਿਚ ਪਿ੍ੰਸੀਪਲ ਸਾਹਿਬ ਨੇ ਦੱਸਿਆ ਕਿ 15 ਅਪ੍ਰੈਲ ਤੋਂ ਗਿਆਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ |