20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡੀ. ਏ. ਵੀ. ਕਾਲਜ 'ਚ ਵਿਦਾਇਗੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-04-2026
ਹੁਸ਼ਿਆਰਪੁਰ, 4 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਐਸੋਸੀਏਟ ਪ੍ਰੋਫੈਸਰ ਤੇ ਮੁਖੀ ਕੈਮਿਸਟਰੀ ਵਿਭਾਗ ਕਮਲਜੀਤ ਕੌਰ ਦੀ ਲੰਬੀ ਨੌਕਰੀ ਉਪਰੰਤ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਮੈਡਮ ਕਮਲਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਹਿਮਾਂਸ਼ੂ, ਪੂਰਨ ਕੰਧਾਰੀ, ਨਿਧੀ ਸ਼ਰਮਾ, ਡਾ. ਸੁਨਿਧੀ ਸ਼ਰਮਾ, ਮਿਸ ਸਵਾਤੀ, ਕਾਲਜ ਮੈਨੇਜਿੰਗ ਕਮੇਟੀ ਦੇ ਮੀਤ ਪ੍ਰਧਾਨ ਵਾਈ.ਪੀ. ਜੋਸ਼ੀ, ਡਾ. ਸੀ.ਬੀ. ਅਰੋੜਾ ਅਤੇ ਹੋਰਨਾਂ ਦਾ ਨਿੱਘਾ ਸਵਾਗਤ ਕੀਤਾ | ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਨੇ ਉਨ੍ਹਾਂ ਨੂੰ ਸੇਵਾਮੁਕਤੀ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਉਨ੍ਹਾਂ ਦੇ ਲੰਬੇ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ | ਸਮਾਗਮ ਦੌਰਾਨ ਸਟਾਫ਼ ਮੈਂਬਰਾਂ ਕਾਲਜ ਰਜਿਸਟਰਾਰ ਮੰਜ਼ੀਲ ਕੁਮਾਰ, ਐਸੋਸੀਏਟ ਪ੍ਰੋ. ਸ਼ਰਨਜੀਤ ਕੌਰ ਵਰਮਾ, ਡਾ. ਕੁਲਵੰਤ ਰਾਣਾ, ਡਾ. ਰੂਪਾਕਸ਼ੀ ਬੱਗਾ ਅਤੇ ਸਾਬਕਾ ਪ੍ਰੋਫੈਸਰ ਤੇ ਮੁਖੀ ਅੰਗਰੇਜ਼ੀ ਵਿਭਾਗ ਪੂਜਾ ਵਿਸ਼ਿਸ਼ਟ ਵਲੋਂ ਮੈਡਮ ਕਮਲਜੀਤ ਕੌਰ ਨਾਲ ਬਿਤਾਏ ਨਿੱਘੇ ਪਲਾਂ ਨੂੰ ਯਾਦ ਕੀਤਾ ਗਿਆ | ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਕਿਹਾ ਕਿ ਕਮਲਜੀਤ ਕੌਰ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ, ਉਸ ਨੂੰ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਨਿਭਾਇਆ | ਇਸ ਮੌਕੇ ਟੀਚਿੰਗ ਤੇ ਨਾਨ-ਟੀਚਿੰਗ ਵਿਭਾਗ ਦੇ ਸਮੂਹ ਮੈਂਬਰ ਹਾਜ਼ਰ ਸਨ | ਮੰਚ ਸੰਚਾਲਨ ਡਾ. ਵਰਸ਼ਾ ਮਹਿੰਦਰਾ ਵਲੋਂ ਬਾਖੂਬੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਟਰੱਕ ਯੂਨੀਅਨ ਨੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24