30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਾਲਕੀ ਚੌਧਰੀ ਫਾਊਾਡੇਸ਼ਨ ਨੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਪੜ੍ਹਨ ਸਮੱਗਰੀ ਵੰਡੀ

Ad Position 21
No active advertisement
ਅਜੀਤ ਡੈਸਕ 06-04-2026
ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕਾਲਕੀ ਚੌਧਰੀ ਫਾਊਾਡੇਸ਼ਨ ਵਲੋਂ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਵਿਖੇ ਰਿਟਾਇਰਡ ਗਰੁੱਪ ਕੈਪਟਨ ਦੀਪਕ ਰਾਏ ਚੌਧਰੀ ਤੇ ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਚੌਧਰੀ ਨੇ ਆਪਣੇ ਪੁੱਤਰ ਕਾਲਕੀ ਚੌਧਰੀ ਦੀ ਯਾਦ 'ਚ ਵਿਦਿਆਰਥੀਆਂ ਨੂੰ ਸਕੂਲ ਬੈਗ, ਸਟੇਸ਼ਨਰੀ, ਵਰਦੀਆਂ ਤੇ ਹੋਰ ਲੋੜੀਂਦੀ ਸਮੱਗਰੀ ਵੰਡੀ | ਇਸ ਦੌਰਾਨ ਪੜ੍ਹਾਈ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 5000 ਰੁਪਏ ਦੀ ਰਾਸ਼ੀ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ | ਸਕੂਲ ਦੀ ਮੁੱਖ ਅਧਿਆਪਕਾ ਸੰਮਿਤੁ ਰਾਣਾ ਨੇ ਇਸ ਪਹਿਲ ਲਈ ਫਾਊਾਡੇਸ਼ਨ ਅਤੇ ਦਾਨੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਦੀਪਕ ਰਾਏ ਚੌਧਰੀ ਤੇ ਤੇਜਿੰਦਰ ਕੌਰ ਚੌਧਰੀ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਪ੍ਰੇਰਨਾਦਾਇਕ ਕਰਾਰ ਦਿੱਤਾ | ਇਸ ਮੌਕੇ ਰਿਟਾਇਰਡ ਲੈਕਚਰਾਰ ਮਨਮੋਹਨ ਸਿੰਘ ਸੈਣੀ ਸਮੇਤ ਸਟਾਫ਼ ਮੈਂਬਰ ਸਪਨਾ ਸੂਦ, ਅਮਨਦੀਪ ਕੌਰ, ਸੁਖਜਿੰਦਰ ਕੌਰ, ਜਸਪ੍ਰੀਤ ਕੌਰ, ਰਣਦੀਪ ਕੁਮਾਰ, ਅਨੀਤਾ ਰਾਜ, ਸਰੋਜ ਵਾਲਾ ਤੇ ਰਸ਼ਪਾਲ ਪਾਲ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੁਲਟ ਮੋਟਰਸਾਈਕਲਾਂ ਦੇ ਪਟਾਕਿਆਂ ਕਾਰਨ ਲੋਕ ਪੇ੍ਰਸ਼ਾਨ- ਲਵਇੰਦਰ ਸਿੰਘ ਅਗਲੀ ਖ਼ਬਰ ਪਿੰਡ ਸੰਧਾਣੀ ਵਿਖੇ ਕ੍ਰਿਕੇਟ ਟੂਰਨਾਮੈਂਟ ਕਰਵਾਇਆ
Ad Position 24