30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਿੰਡ ਸੰਧਾਣੀ ਵਿਖੇ ਕ੍ਰਿਕੇਟ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 06-04-2026
ਰਾਮਗੜ੍ਹ ਸੀਕਰੀ, 5 ਅਪ੍ਰੈਲ (ਕਟੋਚ)- ਬਲਾਕ ਤਲਵਾੜਾ ਦੇ ਸਰਹੱਦੀ ਪਿੰਡ ਸੰਧਾਣੀ ਵਿਖੇ ਯੁਵਕ ਖੇਡ ਕਲੱਬ ਸੰਧਾਣੀ ਵਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡਾਂ ਤੋਂ ਕੁੱਲ 16 ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਅਤੇ ਤਕਨੀਕ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਆਖ਼ਰੀ ਮੁਕਾਬਲਾ ਪਿੰਡ ਸੰਧਾਣੀ ਅਤੇ ਭਵਨੌਰ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਭਵਨੌਰ ਦੀ ਟੀਮ ਜੇਤੂ ਰਹੀ | ਫਾਈਨਲ ਮੁਕਾਬਲੇ ਦੌਰਾਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੈਚ ਦਾ ਅਨੰਦ ਵੀ ਮਾਣਿਆ | ਜੇਤੂ ਅਤੇ ਉਪ ਜੇਤੂ ਰਹੀਆਂ ਟੀਮਾਂ ਨੂੰ ਪ੍ਰਬੰਧਕਾਂ ਵਲੋਂ 7100 ਰੁਪਏ ਅਤੇ 5100 ਰੁਪਏ ਨਕਦ ਰਾਸ਼ੀ ਅਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਾਲਕੀ ਚੌਧਰੀ ਫਾਊਾਡੇਸ਼ਨ ਨੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਪੜ੍ਹਨ ਸਮੱਗਰੀ ਵੰਡੀ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਘਮਣੇਵਾਲ 'ਚ ਹੋਵੇਗਾ ਸਮਾਗਮ-ਬਾਬਾ ਗੁਲਜਾਰ ਸਿੰਘ
Ad Position 24