ਹੰਬੜਾਂ, 5 ਅਪ੍ਰੈਲ (ਮੇਜਰ ਹੰਬੜਾਂ)-ਸ੍ਰੀ ਗੁਰੂ ਰਵਿਦਾਸ ਯਾਦਗਾਰੀ ਗੇਟ ਅਤੇ ਧੰਨ ਮਾਤਾ ਕਲਸਾ ਸਤਿਨਾਮ ਕੇਂਦਰ ਘਮਣੇਵਾਲ ਵਿਖੇ ਪ੍ਰਧਾਨ ਬਾਬਾ ਗੁਲਜਾਰ ਸਿੰਘ ਘਮਣੇਵਾਲ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਘਮਣੇਵਾਲ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ ਜਿਸ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਘਮਣੇਵਾਲ 'ਚ 11 ਅਪ੍ਰੈਲ ਨੂੰ ਮਨਾਏ ਜਾਣ ਸਬੰਧੀ ਫ਼ੈਸਲਾ ਲਿਆ ਗਿਆ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਾਬਾ ਗੁਲਜਾਰ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਨੂੰ ਧੰਨ ਮਾਤਾ ਕਲਸਾ ਸਤਿਨਾਮ ਕੇਂਦਰ ਵਿਖੇ ਕਰਵਾਏ ਜਾਣ ਵਾਲੇ ਸਮਾਗਮ 'ਚ ਡਾ: ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਏ ਜਾਣ ਦੇ ਨਾਲ ਸਮਾਗਮ 'ਚ ਪੁੱਜਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ 'ਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਇੰਜੀਨੀਅਰ ਕਮਲਜੀਤ ਸਿੰਘ, ਸਰਪੰਚ ਹਰਦਿਆਲ ਸਿੰਘ ਵਲੀਪੁਰ ਕਲਾਂ, ਸਾਬਕਾ ਸਰਪੰਚ ਅਲਬੇਲ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਨੰਬਰਦਾਰ ਕਰਨੈਲ ਸਿੰਘ, ਗੁਰਮੇਲ ਸਿੰਘ, ਦੀਦਾਰ ਸਿੰਘ, ਬਚਨ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ ਵਲੀਪੁਰ, ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ ਕਲਾਂ, ਨੰਬਰਦਾਰ ਗੁਰਚਰਨ ਸਿੰਘ ਵਲੀਪੁਰ ਕਲਾਂ, ਗੁਰਮੁੱਖ ਸਿੰਘ ਵਲੀਪੁਰ, ਪ੍ਰੇਮ ਸਿੰਘ ਘਮਣੇਵਾਲ, ਹਰਵੀਰ ਸਿੰਘ ਘਮਣੇਵਾਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |