01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬੰਗਾ ਤੋਂ ਰੰਗੜ ਬਾਦਸ਼ਾਹ ਦੀ ਅਗਵਾਈ 'ਚ 77ਵਾਂ ਚਾਲਾ ਗੁਫ਼ਾ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 06-04-2026
ਬੰਗਾ, 5 ਅਪ੍ਰੈਲ (ਧਰਮਵੀਰ ਪਾਲ)-ਬੰਗਾ ਦੇ ਸਰਬ ਸਾਂਝਾ ਦਰਬਾਰ ਸਿੱਧ ਸ਼ਕਤੀ ਬਾਬਾ ਬਾਲਕ ਨਾਥ ਜੀ, ਬੀਬੀ ਸੱਤਿਆ ਦੇਵੀ ਸਤਸੰਗ ਭਵਨ (ਬੰਗਾ/ਕੈਨੇਡਾ) ਵਲੋਂ ਦਾਸਾਂ ਦੇ ਦਾਸ ਫਕੀਰਾਂ ਦੇ ਫਕੀਰ ਰੰਗੜ ਬਾਦਸ਼ਾਹ ਬੰਗਾ ਕੈਨੇਡਾ ਵਾਲਿਆਂ ਦੀ ਰਹਿਨੁਮਾਈ ਹੇਠ ਬਾਬਾ ਬਾਲਕ ਨਾਥ ਜੀ ਦਾ 77ਵਾਂ ਵਿਸ਼ਾਲ ਮਹਾਂ ਸ਼ੁਕਰਾਨਾ ਚਾਲਾ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਹੋਇਆ | ਇਹ ਚਾਲਾ ਬੰਗਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਫਾ ਨੂੰ ਰਵਾਨਾ ਹੋਇਆ | ਇਸ ਮੌਕੇ ਰੰਗੜ ਬਾਦਸ਼ਾਹ ਨੇ ਦੱਸਿਆ ਕਿ ਇਸ ਚਾਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚੋਂ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ | ਸੰਗਤਾਂ ਬਾਬਾ ਜੀ ਦੇ ਜੈਕਾਰਿਆਂ ਅਤੇ ਭਜਨ ਗਾ ਕੇ ਸ਼ਰਧਾ ਨਾਲ ਜਾ ਰਹੀਆਂ ਸਨ | ਇਸ ਦੇ ਨਾਲ ਹੀ ਬੰਗਾ ਵਿੱਚ ਸਰਬ ਸਾਂਝੇ ਦਰਬਾਰ ਤੋਂ ਲੈ ਕੇ ਗੜ੍ਹਸ਼ੰਕਰ ਰੋਡ ਤੱਕ ਸੰਗਤਾਂ ਪੈਦਲ ਬਾਬਾ ਜੀ ਦੇ ਗੁਣਗਾਣ ਕਰਦੀਆਂ ਹੋਈਆਂ ਬੱਸਾਂ ਵਿੱਚ ਸਵਾਰ ਹੋ ਕੇ ਗੁਫਾ ਨੂੰ ਰਵਾਨਾ ਹੋਈਆਂ | ਰਸਤੇ ਵਿਚ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਸੰਗਤਾਂ ਵਲੋਂ ਸੇਵਾ ਭਾਵਨਾ ਨਾਲ ਲੰਗਰ ਵੰਡੇ ਗਏ | ਇਸ ਮੌਕੇ ਪੂਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਹੋਇਆ ਅਤੇ ਸੰਗਤਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ |
Ad Position 22
No active advertisement
ਪਿਛਲੀ ਖ਼ਬਰ ਸਾਰੀਕਾ ਘਈ ਬੀ. ਕਾਮ. ਵਿਭਾਗ ਦੇ ਪਹਿਲੇ ਸਮੈਸਟਰ 'ਚ ਰਹੀ ਅਵੱਲ ਅਗਲੀ ਖ਼ਬਰ ਪਠਲਾਵਾ ਸੰਸਥਾ ਦੀ ਮੀਟਿੰਗ ਹੋਈ
Ad Position 24