ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਹਰ ਸਾਲ 24 ਅਪ੍ਰੈਲ ਨੂੰ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਦੀ ਨਿਗਰਾਨੀ ਹੇਠ ਯੂਨੀਕ ਹੋਮ ਜਲੰਧਰ ਵਿਖੇ ਪਲ ਰਹੀਆਂ ਅਣਇੱਛਤ ਸੈਂਕੜੇ ਬਾਲੜੀਆਂ ਦਾ ਸਮੂਹਿਕ ਜਨਮ ਦਿਨ ਮਨਾਉਣ ਹਿੱਤ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਇਕ ਮੀਟਿੰਗ ਵਾਰੀਆ ਪਰਿਵਾਰ ਦੇ ਗ੍ਰਹਿ ਨਜ਼ਦੀਕ ਬਣੇ ਵਾਰੀਆ ਪਾਰਕ ਵਿਚ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ ਅਤੇ ਸੰਸਥਾ ਦੇ ਧਾਰਮਿਕ ਵਿੰਗ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਦੀ ਰਹਿਨੁਮਾਈ ਹੇਠ ਹੋਈ | ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ. ਅਤੇ ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ ਨੇ ਇਕ ਸਾਂਝੇ ਬਿਆਨ 'ਚ ਆਖਿਆ ਕਿ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਸਮੇਤ ਇਸਤਰੀ ਵਿੰਗ ਦੀ ਇਕ ਅਹਿਮ ਮੀਟਿੰਗ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਅਤੇ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਦੀ ਰਹਿਨੁਮਾਈ 'ਚ 10 ਅਪ੍ਰੈਲ ਦੁਪਹਿਰ ਇਕ ਵਜੇ ਪਦਮਸ਼੍ਰੀ ਮਾਤਾ ਪ੍ਰਕਾਸ਼ ਕੌਰ ਅਤੇ ਟਰੱਸਟ ਦੇ ਸਮੂਹ ਟਰੱਸਟੀਆਂ ਨਾਲ ਹੋਵੇਗੀ, ਜਿਸ ਵਿਚ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ, ਮੁੱਖ ਮਹਿਮਾਨ ਅਤੇ ਆਮ ਜਨਤਾ ਦੀ ਆਮਦ ਤੇ ਖਾਣ ਪੀਣ ਦੇ ਪ੍ਰਬੰਧਾਂ ਬਾਰੇ ਪੂਰੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਜਾਣਗੀਆਂ ਜਿਕਰਯੋਗ ਹੈ ਕਿ ਸ. ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਸੰਸਥਾ ਪਠਲਾਵਾ ਯੂਨੀਕ ਹੋਮ ਜਲੰਧਰ ਵਿਖੇ ਬਾਲੜੀਆਂ ਦੇ ਵਧੀਆ ਭਵਿੱਖ ਅਤੇ ਉਹਨਾਂ ਦੀ ਕਾਮਯਾਬ ਜ਼ਿੰਦਗੀ ਲਈ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰ ਰਹੀ ਹੈ | ਇਸ ਮੌਕੇ ਉਪ ਚੇਅਰਮੈਨ ਕੈਪਟਨ ਜੋਗਾ ਸਿੰਘ, ਸੰਦੀਪ ਕੁਮਾਰ ਗੌੜ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਡਾ. ਕੁਲਦੀਪ ਰਾਜ ਬੰਗਾ, ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰੈੱਸ ਸਕੱਤਰ ਮਾ. ਸੁਰਿੰਦਰ ਸਿੰਘ ਕਰਮ, ਹਰਪ੍ਰੀਤ ਸਿੰਘ ਖ਼ਾਲਸਾ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ, ਆਤਮਾਂ ਸਿੰਘ ਸੂਰਾਪੁਰ, ਰਜਿੰਦਰ ਸਿੰਘ ਜਿੰਦਾ, ਰਣਜੀਤ ਸਿੰਘ ਰਾਜੂ, ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਉਪ ਚੇਅਰਪਰਸਨ ਜਸਵੀਰ ਕੌਰ ਵਾਰੀਆ, ਸਰਬਜੀਤ ਕੌਰ ਪਠਲਾਵਾ, ਮੈਡਮ ਸਾਰਿਕਾ ਸੋਨੀ ਸੁੱਜੋਂ, ਬਲਵਿੰਦਰ ਕੌਰ ਪਠਲਾਵਾ ਹਾਜਿਰ ਸਨ |