01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡਾ. ਲੇਖਰਾਜ ਬੇਗੋਵਾਲ ਦਾ ਔੜ ਦਫ਼ਤਰ ਵਿਖੇ ਸਵਾਗਤ

Ad Position 21
No active advertisement
ਅਜੀਤ ਡੈਸਕ 06-04-2026
ਔੜ, 5 ਅਪ੍ਰੈਲ (ਗੁਰਨਾਮ ਸਿੰਘ ਸੈਣੀ)-ਖੇਤੀਬਾੜੀ ਦਫਤਰ ਔੜ ਵਿਖੇ ਬਤੌਰ ਖੇਤੀਬਾੜੀ ਅਫ਼ਸਰ ਲੰਮਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਵਿਭਾਗ ਵਲੋਂ ਡਾ.ਲੇਖ ਰਾਜ ਬੇਗੋਵਾਲ ਨੂੰ ਪਦ-ਉੱਨਤ ਕਰਕੇ ਮੁੱਖ ਖੇਤੀਬਾੜੀ ਅਫ਼ਸਰ ਨਵਾਂਸ਼ਹਿਰ ਨਿਯੁਕਤ ਕੀਤਾ ਗਿਆ ਹੈ | ਜਿਸ ਉਪਰੰਤ ਉਹਨਾਂ ਦਾ ਖੇਤੀਬਾੜੀ ਦਫਤਰ ਔੜ ਪੁੱਜਣ 'ਤੇ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਸਤਿਕਾਰ ਸਹਿਤ ਮਾਣ ਸਨਮਾਨ ਕੀਤਾ ਗਿਆ | ਆਪਣੇ ਸ਼ਾਨਦਾਰ ਸਵਾਗਤ ਉਪਰੰਤ ਉਨ੍ਹਾਂ ਨੇ ਸਮੂਹ ਹਾਜ਼ਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਇਸ ਦਫ਼ਤਰ ਵਿੱਚ ਸੇਵਾਵਾਂ ਨਿਭਾਈਆਂ ਹਨ ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਭਾਰੀ ਸਹਿਯੋਗ ਕੀਤਾ, ਜਿਸ ਕਰਕੇ ਲੋਕਾਂ ਨੂੰ ਦਫਤਰੀ ਸੇਵਾਵਾਂ ਵੀ ਨਿਰੰਤਰ ਜਾਰੀ ਰਹੀਆਂ | ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਔੜ ਡਾ. ਰਾਜ ਕੁਮਾਰ ਨੇ ਕਿਹਾ ਕਿ ਇਲਾਕੇ ਦੇ ਲੋਕ ਡਾ. ਲੇਖ ਰਾਜ ਦੀਆਂ ਸੇਵਾਵਾਂ ਨੂੰ ਅੱਜ ਵੀ ਯਾਦ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਲੋਕਾਂ ਤੱਕ ਪਹਿਲਾਂ ਦੀ ਤਰ੍ਹਾਂ ਹੀ ਪਹੁੰਚਾਇਆ ਜਾਵੇਗਾ | ਲਗਪਗ 22 ਵਰੇ੍ਹ ਇੱਕ ਹੀ ਥਾਂ ਬਲਾਕ ਔੜ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਫਸਰ ਸੇਵਾਵਾਂ ਦੇਣੀਆਂ ਉਹਨਾਂ ਦੀ ਲੋਕਾਂ, ਖੋਜ ਖੇਤੀਬਾੜੀ ਅਤੇ ਵਿਭਾਗ ਪ੍ਰਤੀ ਵਚਨ ਵਧਤਾ ਦੀ ਮੂੰਹ ਬੋਲਦੀ ਤਸਵੀਰ ਹੈ | ਇਸ ਮੌਕੇ ਉਨ੍ਹਾਂ ਨਾਲ ਡਾ.ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਅਫਸਰ ਨਵਾਂਸ਼ਹਿਰ, ਡਾ. ਮੋਨਿਕਾ ਖੇਤੀਬਾੜੀ ਵਿਕਾਸ ਅਫ਼ਸਰ ਔੜ, ਮੈਡਮ ਅੰਜੂ ਸਾਗਰ ਅਤੇ ਦੀਪਕ ਕੁਮਾਰ ਦੋਵੇਂ ਖੇਤੀਬਾੜੀ ਵਿਸਥਾਰ ਅਫ਼ਸਰ, ਲਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਏ. ਟੀ. ਐੱਮ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਲਾਵਾ ਸੰਸਥਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਐਕਸ. ਯੂ. ਵੀੰ. ਗੱਡੀ ਪਲਟੀ
Ad Position 24