01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤੁਲਨ ਵਿਗੜਨ ਕਾਰਨ ਐਕਸ. ਯੂ. ਵੀੰ. ਗੱਡੀ ਪਲਟੀ

Ad Position 21
No active advertisement
ਅਜੀਤ ਡੈਸਕ 06-04-2026
ਰੱਤੇਵਾਲ, 5 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸੰਜੀਵ ਪੁਰੀ ਪੁੱਤਰ ਸਗਰੀਵ ਪੁਰੀ ਉਸਦੀ ਪਤਨੀ ਕੀਰਤੀ ਪੁਰੀ ਤੇ ਨੌਜਵਾਨ ਪੁੱਤਰ ਨਿਨਦ ਪੁਰੀ ਵਾਸੀ ਸ਼ਿਮਲਾ ਹਿਮਾਚਲ ਪ੍ਰਦੇਸ਼ ਜੋ ਕਿ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਤੋਂ ਸ਼ਿਮਲਾ ਨੂੰ ਆਪਣੀ ਐਕਸ. ਯੂ. ਵੀ. ਕਾਰ ਨੰਬਰ ਐਚ. ਪੀ 63 ਸੀ 4315 ਵਿਚ ਸਵਾਰ ਹੋ ਕੇ ਜਾ ਰਹੇ ਸਨ | ਜਦੋਂ ਉਹ ਬੱਛੂਆਂ ਟੋਲ ਪਲਾਜ਼ਾ ਤੋਂ 500 ਮੀਟਰ ਪਿੱਛੇ ਪਹੁੰਚੇ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਖੰਭੇ ਨਾਲ ਟਕਰਾਈ ਅਤੇ ਕਾਰ 50 ਮੀਟਰ ਅੱਗੇ ਜਾ ਕੇ ਪਲਟ ਗਈ ਅਤੇ ਕਾਰ ਨੂੰ ਅੱਗ ਲੱਗ ਗਈ | ਕਾਰ ਦੇ ਏਅਰ ਬੈਂਗ ਖੁੱਲ੍ਹਣ ਕਰਕੇ ਕਾਰ ਸਵਾਰ ਬਾਲ-ਬਾਲ ਬਚ ਗਏ | ਐੱਸ.ਐੱਸ.ਐੱਫ ਟੀਮ ਦੇ ਇੰਚਾਰਜ ਏ.ਐੱਸ.ਆਈ ਪ੍ਰਵੀਨ ਕੁਮਾਰ ਨੇ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਪਹੁੰਚ ਕੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਕਾਰ ਵਿੱਚੋਂ ਕਾਰ ਸਵਾਰ ਬਾਹਰ ਕੱਢ ਕੇ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ | ਐੱਨ.ਐੱਚ.ਏ.ਆਈ ਦੀ ਐਂਬੂਲੈਂਸ ਮੰਗਵਾਈ | ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਲਾਜ ਦੀ ਜ਼ਰੂਰਤ ਨਹੀਂ ਹੈ | ਟੋਅ ਕਰੇਨ ਦੀ ਮਦਦ ਨਾਲ ਕਾਰ ਨੂੰ ਬੱਛੂਆਂ ਟੋਲ ਪਲਾਜ਼ਾ ਦੀ ਸੜਕ ਦੇ ਇੱਕ ਪਾਸੇ ਕਰਵਾ ਕੇ ਇਸ ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਲੇਖਰਾਜ ਬੇਗੋਵਾਲ ਦਾ ਔੜ ਦਫ਼ਤਰ ਵਿਖੇ ਸਵਾਗਤ ਅਗਲੀ ਖ਼ਬਰ ਪਾਲਾ ਰਾਮ ਕੋਟ ਰਾਂਝਾ ਕਾਂਗਰਸ ਬਰਗੇਡ ਦੇ ਚੇਅਰਮੈਨ ਬਣੇ
Ad Position 24