ਜਲੰਧਰ, 6 ਅਪ੍ਰੈਲ (ਅ.ਬ.)- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਨੇ ਜਲੰਧਰ ਵਿਖੇ ਦਾਂਤੇਵਾੜਾ ਵਿਖੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 75 ਜਵਾਨਾਂ ਨੂੰ ਇਕ ਸਮਾਗਮ ਦੌਰਾਨ ਸ਼ਰਧਾਂਜਲੀ ਦਿੱਤੀ | ਸਮਾਗਮ ਵਿਚ ਸੀ.ਏ.ਪੀ.ਐਫ. ਦੇ ਸੇਵਾਮੁਕਤ ਕਰਮਚਾਰੀਆਂ ਅਤੇ ਵਿਧਵਾਵਾਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿਚ ਇਕ ਮੰਟ ਦੇ ਮੌਨ ਧਾਰਨ ਨਾਲ ਹੋਈ | ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ.ਐਸ. ਸੰਧੂ ਨੇ ਦੱਸਿਆ ਕਿ ਸਾਲ 2010 ਵਿਚ ਅੱਜ ਦੇ ਦਿਨ ਛੱਤੀਸਗੜ੍ਹ ਦੇ ਦਾਂਤੇਵਾੜਾ ਖੇਤਰ ਵਿਚ ਨਕਸਲੀਆਂ ਵਲੋਂ ਕੀਤੇ ਗਏ ਹਮਲੇ ਵਿਚ 75 ਸੀ.ਆਰ.ਪੀ.ਐਫ. ਦੇ ਜਵਾਨ ਸ਼ਹੀਦ ਹੋ ਗਏ ਸਨ | ਇਸ ਤੋਂ ਬਾਅਦ ਮਿਤੀ 14-02-2019 ਨੂੰ ਪੁਲਵਾਮਾ ਹਮਲੇ ਦੌਰਾਨ ਵੀ 44 ਸੀ.ਆਰ.ਪੀ.ਐਫ. ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਅਤੇ ਸ੍ਰੀ ਸੰਧੂ ਨੇ ਦੱਸਿਆ ਕਿ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਵਾਰਨ ਵਾਲੇ ਸੀ.ਏ.ਪੀ.ਐਫ. ਦੇ ਜਵਾਨਾਂ ਦੀ ਕੁਰਬਾਨੀ ਬੇਮਿਸਾਲ ਹੈ | ਸੀ.ਏ.ਪੀ.ਐਫ. ਦੇ ਜਵਾਨਾਂ ਦੀਆਂ ਕਈ ਜਾਇਜ਼ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਜੀ.ਐਸ.ਟੀ. ਤੋਂ ਛੋਟ, ਹਰ ਜ਼ਿਲ੍ਹੇ ਵਿਚ ਐਕਸ-ਸਰਵਿਸਮੈਨ ਬੋਰਡ, ਸੀ.ਜੀ.ਐਚ.ਐਸ. ਡਿਸਪੈਂਸਰੀਆਂ ਦੀ ਸਥਾਪਨਾ ਅਤੇ ਫਲੈਗ ਡੇਅ ਦੀ ਵਿਵਸਥਾ ਆਦਿ ਪਿਛਲੇ 15 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਲੰਬਿਤ ਹਨ ਪਰ ਕੇਂਦਰ ਸਰਕਾਰ ਵਲੋਂ ਇਨ੍ਹਾਂ ਮਸਲਿਆਂ ਨੂੰ ਸੰਵੇਦਨਸ਼ੀਲ ਢੰਗ ਨਾਲ ਹੱਲ ਨਹੀਂ ਕੀਤਾ ਜਾ ਰਿਹਾ | ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੀ.ਏ.ਪੀ.ਐਫ. ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਸਵੀਕਾਰ ਕਰੇ | ਇਸ ਦੌਰਾਨ ਮਿ੍ਤਕ ਸੀ.ਏ.ਪੀ.ਐਫ. ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ |