ਮੁਕੇਰੀਆਂ, 6 ਅਪ੍ਰੈਲ (ਰਾਮਗੜ੍ਹੀਆ)-ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਸਰਸਵਤੀ ਵੰਦਨਾ ਦੇ ਨਾਲ ਸੈਸ਼ਨ (2026-2027) ਦੀ ਸ਼ੁਰੂਆਤ ਕੀਤੀ ਗਈ | ਸਕੂਲ ਦੇ ਚੇਅਰਮੈਨ ਐਡਵੋਕੇਟ ਡਾ. ਜੇ. ਐੱਸ. ਮਨਹਾਸ ਅਤੇ ਪਿ੍ੰਸੀਪਲ ਡਾ. ਪੂਨਮ ਮਹਿਤਾ ਨੇ ਸਕੂਲ ਦੇ ਪਹਿਲੇ ਦਿਨ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਕੂਲ ਬੱਚਿਆਂ ਦੀ ਬਿਹਤਰੀ ਲਈ ਹਮੇਸ਼ਾਂ ਵਚਨਬੱਧ ਹੈ | ਉਨ੍ਹਾਂ ਕਿਹਾ ਸਕੂਲ ਅਧਿਆਪਕਾਂ ਵਲੋਂ ਬੱਚਿਆਂ ਨੂੰ ਅਣਥੱਕ ਮਿਹਨਤ ਕਰਵਾਈ ਜਾਂਦੀ ਹੈ ਜਿਸ ਸਦਕਾ ਬੱਚੇ ਹਮੇਸ਼ਾਂ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਹਨ | ਉਨ੍ਹਾਂ ਕਿਹਾ ਬੱਚਿਆਂ ਦਾ ਰਿਜਲਟ ਇਸ ਵਾਰ ਵੀ ਬਹੁਤ ਰਿਹਾ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |