05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਰੇਲਵੇ ਵਿਭਾਗ ਵਲੋਂ ਗਾਡਰ ਲਗਾ ਕੇ ਗੜ੍ਹਸ਼ੰਕਰ ਦਾ ਮਿੰਨੀ ਬਾਈਪਾਸ ਬੰਦ

Ad Position 21
No active advertisement
ਅਜੀਤ ਡੈਸਕ 07-04-2026
ਗੜ੍ਹਸ਼ੰਕਰ, 6 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੀ ਗੰਭੀਰ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਵਾਲੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਹੋਲੇ-ਮਹੱਲੇ ਮੌਕੇ ਸੰਗਤਾਂ ਨੂੰ ਭਰਵੀਂ ਆਮਦ ਤੋਂ ਪਹਿਲਾ ਸ਼ਹਿਰ ਦੇ ਬੰਗਾ ਰੋਡ ਅਤੇ ਨਵਾਂਸ਼ਹਿਰ ਰੋਡ ਦਰਮਿਆਨ ਤਿਆਰ ਕੀਤਾ ਗਿਆ ਮਿੰਨੀ ਬਾਈਪਾਸ ਸੰਗਤਾਂ ਤੇ ਇਲਾਕੇ ਦੇ ਲੋਕਾਂ ਨੂੰ ਕਈ ਦਿਨ ਵੱਡੀ ਰਾਹਤ ਦੇਣ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਅੱਜ ਗਾਡਰ ਲਗਾਕੇ ਬੰਦ ਕਰ ਦਿੱਤਾ ਗਿਆ ਹੈ | ਪਿਛਲੇ ਕਈ ਸਾਲਾਂ ਤੋਂ ਨਵਾਂਸ਼ਹਿਰ-ਜੇਜੋਂ ਰੇਲ ਗੱਡੀ ਬੰਦ ਹੋਣ ਕਾਰਨ ਰੇਲਵੇ ਵਿਭਾਗ ਵਲੋਂ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਮਿੰਨੀ ਬਾਈਪਾਸ ਦਾ ਲਾਂਘਾ ਕੁਝ ਦਿਨਾਂ ਲਈ ਖੁੱਲ੍ਹਾ ਰਹਿਣ ਦਿੱਤਾ ਗਿਆ ਸੀ, ਜਿਸ ਦੌਰਾਨ ਗੜ੍ਹਸ਼ੰਕਰ ਸ਼ਹਿਰ 'ਚ ਟ੍ਰੈਫਿਕ ਜਾਮ ਲੱਗਣ ਦੀ ਸਮੱਸਿਆ ਤੋਂ ਵੀ ਲੋਕਾਂ ਨੂੰ ਨਿਜ਼ਾਤ ਮਿਲੀ ਸੀ | ਇਸ ਮਾਮਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਆਗੂਆਂ ਵਲੋਂ ਮਿੰਨੀ ਬਾਈਪਾਸ ਲਈ ਸੰਤਾਂ ਵਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਰੇਲਵੇ ਵਿਭਾਗ ਤੋਂ ਰੇਲਵੇ ਲਾਈਨ 'ਤੇ ਫਾਟਕ ਲਗਾਕੇ ਹਮੇਸ਼ਾਂ ਲਈ ਇਹ ਲਾਂਘਾ ਜਾਰੀ ਰੱਖਣ ਦੀ ਅਨੇਕਾਂ ਵਾਰੀ ਮੰਗ ਕੀਤੀ ਗਈ ਸੀ | ਇਕ ਮਾਮਲੇ 'ਚ ਕਾਮਰੇਡ ਦਰਸ਼ਨ ਸਿੰਘ ਮੱਟੂ ਵਲੋਂ ਆਪਣੇ ਸਾਥੀਆਂ ਸਮੇਤ ਇਸ ਮਾਮਲੇ 'ਚ ਸਾਬਕਾ ਮੈਂਬਰ ਪਾਰਲੀਮੈਂਟ ਤੇ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੂੰ ਮਿਲਕੇ ਇਕ ਮੰਗ ਪੱਤਰ ਦਿੱਤਾ ਗਿਆ ਸੀ | ਇਸ ਮਾਮਲੇ 'ਚ ਅਵਿਨਾਸ਼ ਰਾਏ ਖੰਨਾ ਵਲੋਂ ਕੇਂਦਰ ਤੱਕ ਪਹੁੰਚ ਕਰਕੇ ਇ ਮਾਮਲੇ 'ਚ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ | ਇਸਤੋਂ ਪਹਿਲਾ ਵੀ ਅਵਿਨਾਸ਼ ਰਾਏ ਖੰਨਾ ਰੇਲਵੇ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਅਵਿਨਾਸ਼ ਰਾਏ ਖੰਨਾ ਨੂੰ ਮਿਲਕੇ ਨਵਾਂਸ਼ਹਿਰ-ਜੇਜੋਂ ਰੇਲ ਗੱਡੀ ਚਾਲੂ ਕਰਨ ਦੀ ਵੀ ਮੰਗ ਕਰ ਚੁੱਕੇ ਹਨ | ਇਸ ਸਵੇਰ ਤੋਂ ਮਿੰਨੀ ਬਾਈਪਾਸ 'ਤੇ ਪੁਲਿਸ ਫੋਰਸ ਸਮੇਤ ਪਹੁੰਚੇ ਰੇਲਵੇ ਅਧਿਕਾਰੀਆਂ ਵਲੋਂ ਰੇਲਵੇ ਲਾਈਨ 'ਤੇ ਬਣੇ ਰਸਤੇ ਨੂੰ ਰੇਲਵੇ ਲਾਈਨ ਦੇ ਦੋਵੇਂ ਪਾਸੀ ਟੋਏ ਪੁੱਟਵਾਉਣ ਉਪਰੰਤ ਗਾਡਰ ਲਗਾਕੇ ਬੰਦ ਕਰਵਾ ਦਿੱਤਾ ਗਿਆ | ਰੇਲਵੇ ਵਿਭਾਗ ਦੀ ਇਸ ਕਾਰਵਾਈ ਨਾਲ ਜਿਥੇ ਸਥਾਨਕ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਵਧਣ ਦੇ ਆਸਾਰ ਬਣ ਗਏ ਹਨ, ਉਥੇ ਹੀ ਮਿੰਨੀ ਬਾਈਪਾਸ ਨੂੰ ਚੱਲਦਾ ਰੱਖਣ ਸਬੰਧੀ ਲੋਕਾਂ ਨੂੰ ਭਰੋਸਾ ਦੇਣ ਵਾਲੇ ਆਗੂਆਂ ਦੀ ਕਾਰਗੁਜ਼ਾਰੀ ਲਈ ਵੀ ਇਸ ਕਾਰਜ 'ਤੇ ਪਹਿਰਾ ਦੇਣਾਂ ਚੁਣੌਤੀ ਬਣ ਗਿਆ ਹੈ | ਹਲਕੇ ਦੇ ਆਗੂ ਹੁਣ ਤਾਈਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਤੇ ਬਾਈਪਾਸ ਦੇ ਮਾਮਲੇ 'ਚ ਕੁਝ ਵੀ ਕਰਨ ਤੋਂ ਅਸਮਰੱਥ ਹੀ ਰਹੇ ਹਨ | ਰੇਲਵੇ ਵਿਭਾਗ ਵਲੋਂ ਮਿੰਨੀ ਬਾਈਪਾਸ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਰੇਲਵੇ ਲਾਈਨ ਤੋਂ ਰੇਲ ਇੰਜਣ ਚਲਾਕੇ ਲਾਈਨ ਨੂੰ ਚੈੱਕ ਕੀਤਾ ਗਿਆ | ਜਲਦ ਦੀ ਨਵਾਂਸ਼ਹਿਰ ਤੋਂ ਜੇਜੋਂ ਨੂੰ ਰੇਲ ਗੱਡੀ ਚਲਾਏ ਜਾਣ ਦੀ ਸੰਭਾਵਨਾ ਹੈ | ਭਾਵੇਂ ਕਿ ਕੁਝ ਲੋਕ ਰੇਲ ਗੱਡੀ ਨੂੰ ਚਾਲੂ ਕਰਨ ਦੀ ਮੰਗ ਕਰ ਰਹੇ ਪਰ ਰੇਲ ਗੱਡੀ ਚਾਲੂ ਹੋਣ ਨਾਲ ਸ਼ਹਿਰ 'ਚ ਵਾਰ ਵਾਰ ਰੇਲਵੇ ਫਾਟਕ ਬੰਦ ਹੋਣ ਨਾਲ ਦਿਨ ਭਰ ਟ੍ਰੈਫਿਕ ਪ੍ਰਭਾਵਿਤ ਜ਼ਰੂਰ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿਖੇ ਤਿੰਨ ਰੋਜ਼ਾ ਗਰਾਸ ਰੂਟ ਹਾਕੀ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ 22 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਫਿਰਨੀ ਦਾ ਉਦਘਾਟਨ
Ad Position 24