05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿਖੇ ਤਿੰਨ ਰੋਜ਼ਾ ਗਰਾਸ ਰੂਟ ਹਾਕੀ ਚੈਂਪੀਅਨਸ਼ਿਪ ਕਰਵਾਈ

Ad Position 21
No active advertisement
ਅਜੀਤ ਡੈਸਕ 07-04-2026
ਟਾਂਡਾ ਉੜਮੁੜ, 6 ਅਪ੍ਰੈਲ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਸਕੂਲ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸਾਹਿਬਾਜ਼ਪੁਰ ਟਾਂਡਾ ਵਿਖੇ ਆਯੋਜਿਤ ਆਲ ਇੰਡੀਆ ਗ੍ਰਾਸਰੂਟ ਹਾਕੀ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋਇਆ | ਆਸਾਮ ਦੇ ਮੁੰਡੇ ਅਤੇ ਕੁੜੀਆਂ ਮੁਕਾਬਲੇ ਵਿਚ ਚੈਂਪੀਅਨ ਬਣੇ | ਚੇਅਰਮੈਨ ਤਰਲੋਚਨ ਸਿੰਘ ਅਤੇ ਵਾਈਸ ਚੇਅਰਪਰਸਨ ਕਮਲੇਸ਼ ਕੌਰ ਦੀ ਪ੍ਰਧਾਨਗੀ ਹੇਠ ਅਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਅਤੇ ਕੋਚ ਤਰਲੋਕ ਸਿੰਘ ਦੀ ਨਿਗਰਾਨੀ ਹੇਠ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੰਤਿਮ ਦਿਨ ਰਾਸ਼ਟਰੀ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕੁੜੀਆਂ ਦੇ ਵਰਗ ਦੇ ਫਾਈਨਲ ਵਿਚ, ਆਸਾਮ ਪੂਰਬੀ ਜ਼ੋਨ ਦੀ ਟੀਮ ਨੇ ਹਰਿਆਣਾ ਨੂੰ ਹਰਾਇਆ, ਜਦੋਂ ਕਿ ਉੱਤਰ ਪ੍ਰਦੇਸ਼ ਦੀ ਟੀਮ ਦੂਜੇ ਸਥਾਨ 'ਤੇ ਰਹੀ | ਮੁੰਡਿਆਂ ਦੇ ਵਰਗ ਵਿਚ, ਆਸਾਮ ਦੀ ਟੀਮ ਨੇ ਪੰਜਾਬ ਨੂੰ ਹਰਾ ਕੇ ਖ਼ਿਤਾਬ ਜਿੱਤਿਆ, ਜਦੋਂ ਕਿ ਹਰਿਆਣਾ ਤੀਜੇ ਸਥਾਨ 'ਤੇ ਰਿਹਾ | ਸਮਾਪਤੀ ਸਮਾਰੋਹ ਵਿਚ, ਮੁੱਖ ਮਹਿਮਾਨ ਗਿਲਜੀਆਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਟਾਂਡਾ ਖੇਤਰ ਵਿਚ ਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਮੈਂਟ ਕਰਵਾਉਣ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਨ੍ਹਾਂ ਬੱਚਿਆਂ ਤੋਂ ਹੀ ਅੰਤਰਰਾਸ਼ਟਰੀ ਖਿਡਾਰੀ ਉੱਭਰਨਗੇ | ਹਰਿਆਣਾ ਦੀ ਮੰਨਤ ਕੌਰ ਅਤੇ ਪੱਛਮੀ ਬੰਗਾਲ ਦੀ ਪ੍ਰਨੀਤ ਤਮਾਂਗ ਨੂੰ ਟੂਰਨਾਮੈਂਟ ਵਿਚ 'ਡੈਸ਼ਿੰਗ ਪਲੇਅਰ' ਵਜੋਂ ਚੁਣਿਆ ਗਿਆ | ਆਸਾਮ ਦੇ ਵਰਸ਼ਾ ਯਾਦਵ ਅਤੇ ਮੈਂਤੀਲ ਅਲੀ ਨੂੰ 'ਸਰਬੋਤਮ ਖਿਡਾਰੀਆਂ' ਦਾ ਪੁਰਸਕਾਰ ਦਿੱਤਾ ਗਿਆ | ਪੰਜਾਬ ਦੇ ਖ਼ੁਸ਼ਹਾਲ ਰਾਓ ਨੂੰ 'ਉੱਭਰਦੇ ਖਿਡਾਰੀ' ਵਜੋਂ ਚੁਣਿਆ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਅÏਲਖ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਡਾ: ਕੇਵਲ ਸਿੰਘ ਕਾਜਲ, ਡਾ: ਅਮਿਤ ਪਾਠਕ, ਵਿਪਨ ਮਰਵਾਹਾ, ਨੰਬਰਦਾਰ ਜਗਜੀਵਨ ਜੱਗੀ, ਅਵਤਾਰ ਸਿੰਘ ਤਾਰੀ, ਪਰਵਿੰਦਰ ਸਾਹਿਬਾਜਪੁਰ, ਲੱਬਾ ਜਹੂਰਾ, ਰਾਜੇਸ਼ ਲਾਡੀ, ਮੈਨੇਜਰ ਤਵਿੰਦਰ ਸਿੰਘ ਗਜਿੰਦਰ ਸਿੰਘ, ਜਗਨਪਾਲ ਸਿੰਘ, ਜਗਨਪਾਲ ਸਿੰਘ, ਸ. ਗੁਰਪ੍ਰੀਤ, ਅਰਚਨਾ, ਵਿਸ਼ਾਲੀ, ਨੇਹਾ, ਸੁਰੇਸ਼ ਸਿੰਘ, ਪੰਕਜ, ਬਲਦੇਵ ਸਿੰਘ, ਸੁਸ਼ੀਲ ਕੁਮਾਰ, ਮਦਨ ਲਾਲ, ਮੋਹਿਤ, ਬਲਦੇਵ, ਰੁਪਿੰਦਰ ਕੌਰ, ਅਮਰਜੀਤ ਕੌਰ ਸੈਣੀ, ਸੰਜੀਵ ਕੁਮਾਰ, ਗੁਰਦੇਵ, ਅਜੈ, ਹਰਜੀਤ, ਸ਼ੈਲੀ, ਕੰਚਨ, ਰਾਜਵੀਰ, ਰਾਜਵਿੰਦਰ ਅਤੇ ਗੀਤਿਕਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਇਨਸਾਨ ਨੂੰ ਸਿਹਤਮੰਦ ਕਰਨ ਦੇ ਨਾਲ-ਨਾਲ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ- ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਰੇਲਵੇ ਵਿਭਾਗ ਵਲੋਂ ਗਾਡਰ ਲਗਾ ਕੇ ਗੜ੍ਹਸ਼ੰਕਰ ਦਾ ਮਿੰਨੀ ਬਾਈਪਾਸ ਬੰਦ
Ad Position 24