ਹੁਸ਼ਿਆਰਪੁਰ, 8 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਰੌਸ਼ਨ ਗਰਾਉਂਡ ਹੁਸ਼ਿਆਰਪੁਰ 'ਚ 14 ਤੋਂ 20 ਅਪ੍ਰੈਲ ਤੱਕ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ | ਇਸ ਸੰਬੰਧੀ 10 ਅਪ੍ਰੈਲ ਨੂੰ ਇਕ ਸੁੰਦਰ ਕਲਸ਼ ਯਾਤਰਾ ਵੀ ਕੱਢੀ ਜਾਵੇਗੀ | ਇਹ ਜਾਣਕਾਰੀ ਆਸ਼ੂਤੋਸ਼ ਮਹਾਰਾਜ ਦੇ ਅਨੁਆਈਆਂ ਸਵਾਮੀ ਸਜਨਾਨੰਦ, ਸਾਧਵੀ ਸ਼ੰਕਰਪ੍ਰੀਤਾ ਭਾਰਤੀ ਅਤੇ ਸਾਧਵੀ ਰਾਜਵੰਤ ਭਾਰਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਸਮਾਗਮ ਦੇ ਮੱੁਖ ਜਜਮਾਨ ਮਨੀਸ਼ ਗੁਪਤਾ ਅਤੇ ਨਿਤਿਨ ਗਾਂਧੀ ਵੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਸ੍ਰੀ ਮਦਭਾਗਵਤ ਕਥਾ ਕਰਵਾਉਣ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ | ਸ੍ਰੀਮਦਭਾਗਵਤ ਕਥਾ ਸਾਧਵੀ ਵੈਸ਼ਨਵ ਭਾਰਤੀ ਅਤੇ ਉਨ੍ਹਾਂ ਮੰਡਲੀ ਵਲੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੇ ਬੈਠਣ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਡਿਜੀਟਲ ਦੁਨੀਆ 'ਚ ਉਲਝ ਕੇ ਆਪਣੇ ਅਧਿਆਤਮਿਕ ਮਾਰਗ ਤੋਂ ਦੂਰ ਹੁੰਦਾ ਜਾ ਰਿਹਾ ਹੈ, ਅਜਿਹੇ ਸਮੇਂ 'ਚ ਸ੍ਰੀਮਦਭਾਗਵਤ ਕਥਾ ਉਨ੍ਹਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਆਦਰਸ਼ਾਂ, ਜੀਵਨ ਦਰਸ਼ਨ ਅਤੇ ਭਗਤੀ ਮਾਰਗ ਨਾਲ ਜੋੜਨ ਦਾ ਸਾਧਨ ਬਣੇਗੀ |