26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦਾ 97ਵਾਂ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 09-04-2026
ਫਗਵਾੜਾ, 8 ਅਪੈ੍ਰਲ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦਾ 97ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਰਧਾਂਜਲੀ ਸਮਾਰੋਹ ਨਾਲ ਹੋਈ, ਜਿਸ 'ਚ ਸਥਾਪਕਾਂ ਤੇ ਪ੍ਰਸਿੱਧ ਪੂਰਵ ਪ੍ਰਧਾਨਾਂ ਸਵ. ਮੋਹਨ ਸਿੰਘ ਹਦੀਆਬਾਦੀ, ਸਵ. ਮੇਲਾ ਸਿੰਘ ਭੋਗਲ, ਸਵ. ਪ੍ਰੀਤਮ ਸਿੰਘ ਭੋਗਲ ਤੇ ਸਵ. ਭਰਪੂਰ ਸਿੰਘ ਭੋਗਲ ਦੀਆਂ ਮੂਰਤੀਆਂ 'ਤੇ ਫ਼ੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਦੇ ਅਮੂਲਕ ਯੋਗਦਾਨ ਤੇ ਦੂਰਦਰਸ਼ੀ ਸੋਚ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ 'ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਸੰਬੋਧਨ ਕਰਦੇ ਹੋਏ ਕੌਂਸਲ ਦੀ ਸਥਾਪਨਾ ਤੋਂ ਲੈ ਕੇ ਇਸਦੀ ਸ਼ਾਨਦਾਰ ਯਾਤਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ 1929 'ਚ ਸ਼ੁਰੂ ਹੋਈ ਇਹ ਸੰਸਥਾ ਸਮਾਜ ਸੇਵਾ ਦੇ ਉਦੇਸ਼ ਨਾਲ ਅੱਗੇ ਵਧੀ ਤੇ ਅੱਜ 97 ਸਾਲਾਂ ਦੀ ਲੰਮੀ ਵਿਰਾਸਤ ਨਾਲ ਸਿੱਖਿਆ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ | ਉਨ੍ਹਾਂ ਜ਼ਿਕਰ ਕੀਤਾ ਕਿ ਕੌਂਸਲ ਅਧੀਨ 17 ਤੋਂ ਵੱਧ ਸਕੂਲਾਂ ਤੇ ਕਾਲਜਾਂ 'ਚ ਪ੍ਰੀ-ਨਰਸਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਸਮਾਜ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਨੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਖ਼ਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਰਾਮਗੜ੍ਹੀਆ ਐਜੂਕੇਸ਼ਨਲ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ 'ਚ ਉੱਚੀਆਂ ਕਾਮਯਾਬੀਆਂ ਹਾਸਲ ਕੀਤੀਆਂ ਤੇ ਆਪਣੇ ਕਾਲਜਾਂ, ਮਾਤਾ-ਪਿਤਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ | ਸਮਾਗਮ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਪਿ੍ੰਸੀਪਲਾਂ ਤੇ ਮੁਖੀਆਂ ਵੱਲੋਂ ਆਪਣੀਆਂ ਉਪਲਬਧੀਆਂ ਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਰੋਹ ਮੌਕੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਡਾ. ਵਿਉਮਾ ਭੋਗਲ ਢੱਟ ਡਾਇਰੈਕਟਰ, ਰਵਨੀਤ ਭੋਗਲ ਕਾਲੜਾ ਐਡੀਸ਼ਨਲ ਡਾਇਰੈਕਟਰ, ਐਗਜ਼ੀਕਿਊਟਿਵ ਮੈਂਬਰ ਗੁਰਮਿੰਦਰ ਸਿੰਘ ਬਾਹੜਾ, ਸੁਖਜੀਤ ਸਿੰਘ ਬਾਂਸਲ, ਭੁਪਿੰਦਰ ਕੌਰ ਬਾਂਸਲ, ਮੁਕੇਸ਼ ਕਾਂਤ ਚੀਫ਼ ਅਕਾੳਾੂਟੈਂਟ, ਵਿਪਿਨ ਕੁਮਾਰ, ਸੰਤੋਖ ਕੁਮਾਰ, ਪਿ੍ੰ. ਡਾ. ਸੁਰਿੰਦਰਜੀਤ ਕੌਰ, ਡਾ. ਨਵੀਨ ਢਿੱਲੋਂ, ਡਾ. ਗੁਰਪ੍ਰੀਤ ਕੌਰ, ਮਨਦੀਪ ਕੌਰ ਵਿਰਦੀ, ਰੁਪਿੰਦਰ ਕੌਰ, ਡਾ. ਮਨਪ੍ਰੀਤ ਕੌਰ, ਸਵਿਤਾ ਰਾਣੀ, ਹਰਦੀਪ ਕੌਰ, ਸੋਨੀਆ ਢਿੱਲੋਂ ਤੇ ਰਾਜਿਨੀ ਗੁਪਤਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਹਾਲਤ 'ਚ ਮਿਲੀ ਨਵਜੰਮੀ ਬੱਚੀ ਦੀ ਹਾਲਤ ਵਿਗੜੀ, ਅੰਮਿ੍ਤਸਰ ਰੈਫ਼ਰ ਅਗਲੀ ਖ਼ਬਰ ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀਮਦਭਾਗਵਤ ਕਥਾ 14 ਤੋਂ
Ad Position 24