ਪੱਸੀ ਕੰਢੀ, 9 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)- ਵਿਧਾਨ ਸਭਾ ਹਲਕਾ ਦਸੂਹਾ ਕੰਢੀ ਦੇ ਪਿੰਡ ਡਡਿਆਲ ਵਿਖੇ ਸਾਬਕਾ ਸਰਪੰਚ ਐਡਵੋਕੇਟ ਅਸ਼ੋਕ ਕੁਮਾਰ ਦੇ ਗ੍ਰਹਿ ਵਿਖੇ ਕਾਂਗਰਸ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਹਲਕਾ ਦਸੂਹਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਕੁਮਾਰ ਡੋਗਰਾ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਕੁਮਾਰ ਬਿੱਟੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿਚ ਇਲਾਕੇ ਅਤੇ ਕੰਢੀ ਦੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਚ ਹਾਜ਼ਰ ਯੂਥ ਮੈਂਬਰਾਂ ਅਤੇ ਕਾਂਗਰਸ ਦੇ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ | ਮੀਟਿੰਗ ਚ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਢੀ ਇਲਾਕਾ ਹੋਣ ਕਰਕੇ ਬਹੁਤ ਪਛੜਿਆ ਜਾ ਰਿਹਾ ਹੈ ਅਤੇ ਵਿਕਾਸ ਦੇ ਕੰਮਾਂ ਦਾ ਨਾ ਮਾਤਰ ਹੋਣ ਕਰਕੇ ਇਲਾਕਾ ਹੋਰ ਵੀ ਪਛੜਿਆ ਜਾ ਰਿਹਾ ਹੈ | ਇਸ ਤੋਂ ਇਲਾਵਾ 2027 ਵਿਚ ਵਿਧਾਨ ਵਿਧਾਨਸਭਾ ਦੀਆਂ ਚੋਣਾਂ ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਹਰੇਕ ਵਰਕਰ ਨੇ ਵਿਸ਼ਵਾਸ ਦਿਵਾਇਆ ਕਿ ਇਸ ਹਲਕੇ ਤੋਂ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਕੇ ਜਤਾਇਆ ਜਾਵੇ ਤਾਂ ਜੋ ਇਲਾਕੇ ਅਤੇ ਕੰਢੀ ਇਲਾਕੇ ਦੀ ਨੁਹਾਰ ਬਦਲੀ ਜਾ ਸਕੇ | ਇਸ ਮੌਕੇ ਸਾਬਕਾ ਵਿਧਾਇਕ ਅਰੁਣ ਕੁਮਾਰ ਮਿਕੀ ਡੋਗਰਾ, ਬਲਾਕ ਪ੍ਰਧਾਨ ਪਰਮਿੰਦਰ ਕੁਮਾਰ ਬਿੱਟੂ ਐਡਵੋਕੇਟ ਅਸ਼ੋਕ ਕੁਮਾਰ, ਜਗਦੀਸ਼ ਰਾਮ ਦੀਸ਼ੂ, ਸੰਜੀਵਨ ਸੰਜੇ, ਰਜੇਸ਼ਵਰ ਰਾਜੂ, ਰਾਜੇਸ਼ ਸੋਨੂ, ਸ਼ਾਂਤੀ ਸਰੂਪ, ਪ੍ਰਦੀਪ, ਕੁਲਵਿੰਦਰ, ਸੰਸਾਰ ਸਿੰਘ, ਸੁਰਿੰਦਰ ਕੁਮਾਰ, ਬਲਵਿੰਦਰ ਐਮੀ, ਰੋਹਿਤ ਮਨੂ ਸਮੇਤ ਭਾਰੀ ਗਿਣਤੀ ਵਿਚ ਕਾਂਗਰਸ ਵਰਕਰ ਹਾਜ਼ਰ ਸਨ |