ਦਸੂਹਾ, 9 ਅਪ੍ਰੈਲ (ਭੁੱਲਰ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਮਾਵਾਂ ਧੀਆਂ ਨੂੰ ਮਾਣ ਭੱਤਾ ਦੀ ਕਿ ਅÏਰਤਾਂ ਦਾ ਮਾਣ ਵਧਾਇਆ ਹੈ | ਇਸ ਸਬੰਧੀ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣੇ ਨੇ ਕਿਹਾ ਕਿ ਅÏਰਤਾਂ ਨੂੰ ਮਾਣ ਭੱਤਾ ਦੇਣ ਦਾ ਕੰਮ 13 ਅਪ੍ਰੈਲ ਤੋਂ ਪਿੰਡ ਪਿੰਡ ਪੱਧਰ 'ਤੇ ਸ਼ੁਰੂ ਹੋਵੇਗਾ | ਉਨ੍ਹਾਂ ਕਿਹਾ ਕਿ ਹਰੇਕ ਮਾਂ ਧੀ ਨੂੰ ਮਾਣ ਸਤਿਕਾਰ ਮਿਲੇਗਾ | ਵਿਧਾਇਕ ਘੰੁਮਣ ਨੇ ਕਿਹਾ ਕਿ ਔਰਤਾਂ ਦੇ ਖਾਤੇ 'ਚ ਸਿੱਧੇ ਪੈਸੇ ਆਉਣਗੇ | ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਦਾ ਇਸ ਯੋਜਨਾ ਵਿਚ ਅਹਿਮ ਰੋਲ ਹੋਵੇਗਾ | ਇਸ ਮੌਕੇ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ ਪਿੰਡ ਪੱਧਰ ਤੇ ਹਰੇਕ ਮਾਂ ਧੀ ਨੂੰ ਦਿੱਤੀ ਜਾ ਰਹੀ ਰਾਸ਼ੀ ਦੀ ਯੋਜਨਾ ਸ਼ਲਾਘਾ ਕੀਤੀ | ਇਸ ਮੌਕੇ ਡਿੰਪਲ ਕੌਰ ਚੇਅਰਪਰਸਨ ਬਲਾਕ ਸੰਮਤੀ ਦਸੂਹਾ, ਗਗਨਦੀਪ ਚੀਮਾ ਵਾਈਸ ਚੇਅਰਮੈਨ, ਕੇ. ਪੀ. ਸੰਧੂ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ, ਰਿਪੁਦਮਨ ਕੌਰ ਬਲਾਕ ਸੰਮਤੀ ਮੈਂਬਰ, ਰਾਜਵੰਤ ਕੌਰ ਬਲਾਕ ਸੰਮਤੀ ਮੈਂਬਰ, ਗੁਰਮੀਤ ਕੌਰ ਬਲਾਕ ਸੰਮਤੀ ਮੈਂਬਰ, ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਵਦੀਪ ਪਾਲ ਸਿੰਘ ਰਿੰਪਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਪਿੰਕਾ ਰਾਣੀ ਇੰਚਾਰਜ ਤਲਵਾੜਾ, ਪਰਮਜੀਤ ਕੌਰ ਸੰਮਤੀ ਮੈਂਬਰ, ਯੋਸ਼ਨਾ ਠਾਕੁਰ ਹਾਜ਼ਰ ਸਨ |