10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 11-04-2026
ਗੜ੍ਹਸ਼ੰਕਰ, 10 ਅਪ੍ਰੈਲ (ਧਾਲੀਵਾਲ)-ਤਹਿਸੀਲ ਕੰਪਲੈਕਸ ਫੀਡਰ ਗੜ੍ਹਸ਼ੰਕਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਮਿਤੀ 11 ਅਪ੍ਰੈਲ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁਸ਼ਿਆਰਪੁਰ ਰੋਡ, ਸਰਕਾਰੀ ਅਦਾਰੇ, ਬਾਜ਼ਾਰ, ਕਲੋਨੀਆਂ, ਰੈਸਟ ਹਾਊਸ, ਦਾਣਾ ਮੰਡੀ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸੇ ਤਰ੍ਹਾਂ 11 ਅਪ੍ਰੈਲ ਨੂੰ 66 ਕੇ. ਵੀ. ਸਬ-ਸਟੇਸ਼ਨ ਮੋਇਲਾ ਤੋਂ ਚੱਲਦੇ 11 ਕੇ.ਵੀ. ਅਕਾਲਗੜ੍ਹ ਫੀਡਰ ਯੂ.ਪੀ.ਐੱਸ. ਫੀਡਰ, 11 ਕੇ.ਵੀ. ਬਡੇਸਰੋਂ ਕੰਢੀ ਏ. ਪੀ. ਫੀਡਰ, 66 ਕੇ. ਵੀ. ਸਬ-ਸਟੇਸ਼ਨ ਸੈਲਾ ਖ਼ੁਰਦ ਤੋਂ ਚੱਲਦੇ 11 ਕੇ.ਵੀ. ਹਾਜੀਪੁਰ, ਕੰਢੀ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਫੀਡਰ 'ਤੇ ਪੈਂਦੇ ਪਿੰਡ ਗੋਲੀਆਂ, ਬਡੇਸਰੋਂ, ਮੋਇਲਾ ਵਾਹਿਦਪੁਰ ਦੇ ਟਿਊਬਵੈਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ, ਪਿੰਡ ਅਕਾਲਗੜ੍ਹ, ਮੋਰਾਂਵਾਲੀ, ਜੀਵਨਪੁਰ ਗੁੱਜਰਾਂ, ਫਤਹਿਪੁਰ ਖ਼ੁਰਦ, ਐਮਾਂ ਮੁਗ਼ਲਾਂ ਦੇ ਘਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਰਾਮਪੁਰ ਬਿਲੜੋ ਦੇ ਘਰਾਂ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਤਰ ਦਾਸ ਦੀ ਯਾਦ ਨੂੰ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਸ਼ਿਵ ਸੈਨਾ ਹਿੰਦੁਸਤਾਨ ਦਾ ਵਫ਼ਦ ਏ. ਡੀ. ਸੀ. ਨੂੰ ਮਿਲਿਆ
Ad Position 24