10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 11-04-2026
ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਨਗਰ ਨਿਗਮ ਹੁਸ਼ਿਆਰਪੁਰ ਦੇ ਮੀਟਿੰਗ ਹਾਲ 'ਚ ਸੰਜੀਵ ਅਰੋੜਾ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੁਲਵੰਤ ਸਿੰਘ ਸੈਣੀ ਚੇਅਰਮੈਨ ਨੇ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨੇ, ਡੀ. ਏ. ਦੇਣਾ, ਨਵਾਂ ਸਕੇਲ ਦੇਣਾ, ਮੁੱਦਿਆਂ ਕਰਕੇ ਬਣੀ ਸੀ, ਬਣਦੇ ਸਾਰ ਹੀ ਇਹ ਆਪਣੇ ਰਾਹ ਤੋਂ ਭਟਕ ਗਈ ਹੈ, ਇਸ ਸਰਕਾਰ ਨੇ ਕਿਸੇ ਦਾ ਵੀ ਕੋਈ ਕੰਮ ਨਹੀਂ ਕੀਤਾ, ਜਦੋਂ ਸਰਕਾਰ ਨੂੰ ਯੂਨੀਅਨਾਂ ਮੰਗ ਪੱਤਰ ਦਿੰਦੀਆਂ ਹਨ ਉੱਥੇ ਮੀਟਿੰਗ ਕਰਨ ਲਈ ਕਿਸੇ ਕੋਲ ਕੋਈ ਸਮਾਂ ਨਹੀਂ, ਜੇਕਰ ਮੁਲਾਜ਼ਮ ਰੈਲੀਆਂ ਕਰਦੇ ਹਨ ਤਾਂ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾਰਾ, ਲਾਠੀਚਾਰਜ ਕੀਤਾ ਜਾਂਦਾ ਹੈ, ਜਿਸ ਦੇ ਰੋਸ ਵਜੋਂ ਪੈਨਸ਼ਨਰ ਤੇ ਮੁਲਾਜ਼ਮ 2027 ਦੀਆਂ ਚੋਣਾਂ 'ਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਦਸ਼ਰਤ ਲਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਰਵਿੰਦਰ ਕਾਕਾ, ਨਰੇਸ਼ ਕੁਮਾਰ ਡਰਾਈਵਰ, ਜੋਗਿੰਦਰ ਪਾਲ ਆਦੀਆ, ਹਰੀਸ਼ ਕੁਮਾਰ ਜੇ. ਈ., ਵਿਨੋਦ ਕੁਮਾਰ ਐੱਸ. ਐੱਫ. ਓ., ਦਰਸ਼ਨ ਸਿੰਘ, ਰਮੇਸ਼ ਕੁਮਾਰ ਫਾਇਰਮੈਨ, ਸੰਜੀਵ ਕੁਮਾਰ ਸੈਨੇਟਰੀ ਇੰਸਪੈਕਟਰ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਵਿਜੇ ਕੁਮਾਰ, ਹਰਜਿੰਦਰ ਸਿੰਘ, ਸੀਤਾ ਰਾਮ, ਮਦਨ ਲਾਲ, ਮੰਗਤ ਰਾਮ, ਸੁਰਜੀਤ ਬਹਿਲ, ਸੁਰਿੰਦਰ ਕੁਮਾਰ, ਰਾਮ ਕੁਮਾਰ ਡਰਾਈਵਰ, ਅਵਤਾਰ ਸਿੰਘ, ਏ.ਡੀ.ਐੱਫ.ਓ., ਨਰਿੰਦਰਪਾਲ ਸਬ ਫਾਇਰ ਅਫਸਰ, ਅਸ਼ਵਨੀ ਐੱਸ.ਡੀ.ਓ. ਤੇ ਅਸ਼ਵਨੀ ਜੇ. ਈ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਮਾਫ਼ੀਆ ਵਲੋਂ ਕੀਤੇ ਜਾ ਰਹੇ ਉਜਾੜੇ ਨੂੰ ਨੱਥ ਪਾਵੇਗੀ ਕਾਂਗਰਸ- ਸਰਬਜੋਤ ਸਾਬੀ ਅਗਲੀ ਖ਼ਬਰ ਅੰਮਿ੍ਤ ਧਾਰਾ ਪ੍ਰਗਟ ਦਿਵਸ ਸਮਾਗਮਾਂ ਲਈ ਪ੍ਰਬੰਧਕ ਕਮੇਟੀ ਵਲੋਂ ਵਿੱਤ ਮੰਤਰੀ ਚੀਮਾ ਨੂੰ ਸੱਦਾ ਪੱਤਰ
Ad Position 24