07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਲਕੇ ਵਿਸਾਖੀ 'ਤੇ ਵਿਸ਼ੇਸ਼:- ਸੰਗਤਾਂ ਦੀ ਅਸੀਮ ਸ਼ਰਧਾ ਦਾ ਕੇਂਦਰ 'ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ'

Ad Position 21
No active advertisement
ਅਜੀਤ ਡੈਸਕ 13-04-2026
ਹੁਸ਼ਿਆਰਪੁਰ-ਬਹਾਦਰਪੁਰ ਸਥਿਤ ਡੇਰਾ ਬਾਬਾ ਚਰਨਸ਼ਾਹ ਉਦਾਸੀਨ ਆਸ਼ਰਮ ਸੈਂਕੜੇ ਸਾਲਾਂ ਤੋਂ ਸੰਗਤਾਂ ਦੀ ਅਸੀਮ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ | ਇਹ ਸਥਾਨ ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਬਾਬਾ ਫੂਲ ਸ਼ਾਹ ਵਲੋਂ ਸਥਾਪਿਤ ਕੀਤਾ ਇਹ ਧਾਰਮਿਕ ਕੇਂਦਰ ਹੈ | ਭਗਵਾਨ ਸ੍ਰੀ ਚੰਦ ਦੇ ਉਪਦੇਸ਼ਾਂ ਨੂੰ 15ਵੀਂ ਸ਼ਤਾਬਦੀ ਵਿਚ ਦੇਸ਼ ਦੇ ਕੋਨੇ-ਕੋਨੇ 'ਚ ਪ੍ਰਸਾਰ ਕਰਨ ਲਈ ਜ਼ਿੰਮੇਵਾਰੀ ਬਾਬਾ ਫੂਲ ਸ਼ਾਹ ਨੇ ਸੰਭਾਲੀ ਸੀ | ਇਸੇ ਉਦੇਸ਼ ਨੂੰ ਲੈ ਕੇ ਬਾਬਾ ਫੂਲ ਸ਼ਾਹ ਵੱਖ-ਵੱਖ ਸ਼ਹਿਰਾਂ, ਕਸਬਿਆਂ 'ਚ ਜਾ ਕੇ ਸਨਾਤਨ ਧਰਮ ਦਾ ਪ੍ਰਚਾਰ ਕਰਦੇ ਹੋਏ ਬਹਾਦਰਪੁਰ ਪਹੁੰਚੇ, ਜਿੱਥੇ ਉਨ੍ਹਾਂ ਜੰਗਲੀ ਬੀਆ-ਬਾਨ 'ਚ ਅਖੰਡ ਤਪੱਸਿਆ ਸ਼ੁਰੂ ਕੀਤੀ | ਬਿਕਰਮੀ ਸੰਮਤ 1733 ਨੂੰ ਬਾਬਾ ਫੂਲ ਸ਼ਾਹ ਨੇ ਆਪਣੇ ਸੇਵਕ ਬਾਬਾ ਚਰਨਸ਼ਾਹ ਨੂੰ ਆਪਣਾ ਗੱਦੀ ਨਸ਼ੀਨ ਨਿਯੁਕਤ ਕੀਤਾ | ਇਸੇ ਸਥਾਨ 'ਤੇ ਬਾਬਾ ਚਰਨਸ਼ਾਹ ਨੇ ਤਪੱਸਿਆ ਕਰਦਿਆਂ ਧਰਮ ਦਾ ਪ੍ਰਚਾਰ ਕੀਤਾ | ਇਸੇ ਸਥਾਨ 'ਤੇ ਉਨ੍ਹਾਂ ਇਕ ਬਾਉਲੀ ਬਣਾਈ ਜੋ ਅੱਜ ਵੀ ਮੌਜੂਦ ਹੈ | ਬਾਬਾ ਚਰਨਸ਼ਾਹ ਨੇ ਆਪਣੇ ਸੇਵਕਾਂ ਨੂੰ ਬਚਨ ਦਿੱਤਾ ਸੀ ਕਿ ਵਿਸਾਖੀ ਦੇ ਦਿਨ ਜੋ ਭਗਤ ਡੇਰੇ 'ਚ ਸਥਿਤ ਬਾਉਲੀ 'ਚ ਇਸ਼ਨਾਨ ਕਰਨਗੇ ਉਨ੍ਹਾਂ ਨੂੰ ਗੰਗਾ ਦੇ ਇਸ਼ਨਾਨ ਦਾ ਫ਼ਲ ਮਿਲੇਗਾ | ਇਸੇ ਪ੍ਰੰਪਰਾ ਦੇ ਅਨੁਸਾਰ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਇਸ਼ਨਾਨ ਕਰਨ ਲਈ ਪਹੁੰਚਦੇ ਹਨ | ਡੇਰੇ ਦੇ ਮੌਜੂਦਾ ਮੁਖੀ ਮਹੰਤ ਰਮਿੰਦਰ ਦਾਸ ਵਲੋਂ ਇੱਥੇ ਨਵੇਂ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਦਾ ਉਦਘਾਟਨ 13 ਅਪ੍ਰੈਲ 2022 'ਚ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ-ਮਹਾਂਪੁਰਸ਼ਾਂ ਵਲੋਂ ਕੀਤਾ ਗਿਆ ਸੀ | ਡੇਰੇ ਦੇ ਮੁਖੀ ਮਹੰਤ ਰਮਿੰਦਰ ਦਾਸ ਦੀ ਸਰਪ੍ਰਸਤੀ ਹੇਠ ਸੰਗਤਾਂ ਦੇ ਸਹਿਯੋਗ ਨਾਲ 14 ਅਪ੍ਰੈਲ ਨੂੰ ਡੇਰੇ 'ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਸ਼ਿਰਕਤ ਕਰਨਗੀਆਂ |
- ਬਲਜਿੰਦਰਪਾਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਸੋਨਾਲੀਕਾ ਗਰੁੱਪ ਦੇ ਸਮਾਰਟ ਲਿਵਿੰਗ ਸੈਂਟਰ 'ਸੰਜੀਵਨੀ ਸ਼ਰਨਮ 'ਚ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ
Ad Position 24
No active advertisement