ਟਾਂਡਾ ਉੜਮੁੜ, 15 ਅਪ੍ਰੈਲ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਦੇ ਬਾਰੇ ਜਾਣੂੰ ਕਰਵਾਇਆ | ਇਸ ਦੌਰਾਨ ਸਕੂਲ ਦੇ ਸੀ.ਸੀ.ਏ ਵਿਭਾਗ ਵਲੋਂ ਬੱਚਿਆਂ ਦੇ ਦਸਤਾਰ ਸਜਾਉਣ ਦੇ ਅਤੇ ਵਿਸਾਖੀ ਦੇ ਇਤਿਹਾਸ ਨਾਲ ਸੰਬੰਧਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਹਾਊਸ ਵਾਈਜ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਜੂਪੀਟਰ ਹਾਊਸ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਦੂਸਰਾ, ਅਰਥ ਹਾਊਸ ਦੇ ਅਮਨਪ੍ਰੀਤ ਸਿੰਘ ਅਤੇ ਮਾਰਸ ਹਾਊਸ ਦੇ ਸਹਿਜ ਵੀਰ ਸਿੰਘ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ, ਮਰਕਰੀ ਹਾਊਸ ਦੇ ਅੰਮਿ੍ਤਪਾਲ ਸਿੰਘ ਨੇ ਹਾਸਲ ਕੀਤਾ | ਇਸੇ ਤਰ੍ਹਾਂ ਵਿਸਾਖੀ ਕੁਇਜ਼ ਪ੍ਰਤਿਯੋਗਤਾ ਦੇ ਵਿੱਚ ਮਰਕਰੀ ਹਾਊਸ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਦੂਸਰੇ ਸਥਾਨ 'ਤੇ ਅਰਥ ਹਾਊਸ ਦੀ ਟੀਮ ਨੇ ਕਬਜ਼ਾ ਕੀਤਾ ਅਤੇ ਤੀਜਾ ਸਥਾਨ ਸਾਂਝੇ ਤੌਰ 'ਤੇ ਮਾਰਸ ਅਤੇ ਜੂਪੀਟਰ ਹਾਊਸ ਦੇ ਹਿੱਸੇ ਆਇਆ | ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਜਾਣੰੂ ਕਰਵਾਇਆ ਅਤੇ ਬੱਚਿਆਂ ਨੂੰ ਸਮਝਾਇਆ ਕਿ ਸਾਨੂੰ ਆਪਣੇ ਇਤਿਹਾਸ ਤੇ ਆਪਣੇ ਪਿਛੋਕੜ ਨਾਲੋਂ ਕਦੇ ਵੀ ਟੁੱਟਣਾ ਨਹੀਂ ਚਾਹੀਦਾ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ ਅਤੇ ਤਰਨ ਸੈਣੀ ਨੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ 'ਤੇ ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਗੁਰਪ੍ਰੀਤ, ਵਿਸ਼ਾਲੀ, ਨੇਹਾ, ਰਜਮੀਤ, ਰਾਜਵੀਰ ਕੌਰ, ਸੁਮੀਤ, ਪਰਮਜੀਤ, ਅਰਚਨਾ, ਹਰਜੀਤ, ਹਰਮਿੰਦਰ, ਵਿਨੇ, ਇਕਬਾਲ, ਕੰਚਨ, ਸ਼ਿਲਪਾ, ਰਾਜਵਿੰਦਰ, ਗੁਰਮੀਤ, ਸੁਰੇਸ਼, ਪੰਕਜ, ਰੁਪਿੰਦਰ, ਮਮਤਾ, ਸੁਸ਼ੀਲ, ਜਸਵੀਰ, ਹਰਜੀਤ ਸਿੰਘ, ਗੁਰਦੇਵ ਸਿੰਘ ਤੇ ਸਟਾਫ਼ ਵੀ ਮੌਜੂਦ ਸੀ |