ਗੜ੍ਹਸ਼ੰਕਰ, 16 ਅਪ੍ਰੈਲ (ਧਾਲੀਵਾਲ)-ਵਰਿੰਦਰ ਸਿੰਘ ਠਾਕੁਰ ਪੁੱਤਰ ਬਿਧੀ ਸਿੰਘ ਵਾਸੀ ਸਮੁੰਦੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਹੁਸ਼ਿਆਰਪੁਰ ਫੋਰਸ ਮੋਟਰ ਦਾ ਡੀਲਰ ਹੈ ਤੇ ਸਮੇਤ ਪਰਿਵਾਰ ਹੁਸ਼ਿਆਰਪੁਰ ਵਿਖੇ ਰਹਿੰਦਾ ਹੈ | ਬੀਤੇ ਦਿਨੀਂ ਉਸਦੇ ਭਰਾ ਦਾ ਫੋਨ ਆਇਆ ਕਿ ਉਸਦੇ ਘਰ ਦੇ ਤਾਲੇ ਟੁੱਟੇ ਹੋਏ ਹਨ | ਜਦੋਂ ਜਾ ਕੇ ਦੇਖਿਆ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਵਿਚ ਪਿਆ ਇਨਵਰਟਰ, ਟੂਟੀਆਂ, ਡੀ. ਵੀ. ਆਰ., 12 ਬੋਰ ਸਮਾਲ ਗੰਨ, ਅਲਮਾਰੀ ਵਿਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ | ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ |