ਸੈਲਾ ਖੁਰਦ, 16 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕਸਬੇ ਦੇ ਰਾਧਾ ਕ੍ਰਿਸ਼ਨ ਮੰਦਰ ਦੇ ਨਜ਼ਦੀਕ ਬੀਤੀ ਰਾਤ ਚੋਰਾਂ ਦੇ ਗਿਰੋਹ ਵਲੋਂ ਕੁਲਚੇ ਵੇਚਣ ਵਾਲੇ ਦੋ ਪ੍ਰਵਾਸੀ ਪਰਿਵਾਰਾਂ ਦੀ ਘਰ 'ਚ ਮੌਜੂਦਗੀ ਨਾ ਹੋਣ ਕਾਰਨ ਕਮਰਿਆਂ ਦੇ ਤਾਲਿਆਂ ਦੀ ਭੰਨ ਤੋੜ ਕਰਕੇ ਅੰਦਰ ਦਾਖਲ ਹੋ ਕੇ ਫਰੋਲਾ ਫਰਾਲੀ ਕਰਕੇ ਸੋਨੇ ਦੀਆਂ ਵਾਲੀਆਂ, ਚਾਂਦੀ ਦੇ ਕੰਗਨ, ਫਰਾਟਾ ਪੱਖਾ, ਮਿਕਸੀ, ਬੈਟਰਾ ਅਤੇ ਟੁਲੂ ਪੰਪ ਚੋਰੀ ਕਰਕੇ ਫਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਮੁਰਲੀ ਅਤੇ ਬੈਆ ਰਾਮ ਮੁਹੱਲਾ ਰਾਧਾ ਕ੍ਰਿਸ਼ਨ ਮੰਦਰ ਸੈਲਾ ਖੁਰਦ ਲਾਗੇ ਕੁਲਚੇ ਵੇਚਣ ਦਾ ਧੰਦਾ ਪਰਿਵਾਰਾਂ ਸਮੇਤ ਕਾਫੀ ਸਮੇਂ ਤੋਂ ਕਰਦੇ ਹਨ | ਉੱਕਤ ਪੀੜਤ ਦੋਵੇਂ ਪੀੜਤ ਪਰਿਵਾਰਾਂ ਸਮੇਤ ਕਿਸੀ ਧਾਰਮਿਕ ਅਥਸਾਨ 'ਤੇ ਗਏ ਹੋਏ ਸਨ | ਘਰ 'ਚ ਕੋਈ ਨਹੀਂ ਸੀ | ਚੋਰਾਂ ਨੇ ਮੌਕਾ ਤਾੜ ਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਹਜ਼ਾਰਾਂ ਰੁਪਏ ਦੀ ਰਕਮ ਦਾ ਸਮਾਨ ਚੋਰੀ ਹੋਣ ਦੇ ਚੱਲਦਿਆਂ ਹਜ਼ਾਰਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ | ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ |