ਹੁਸ਼ਿਆਰਪੁਰ, 16 ਅਪ੍ਰੈਲ (ਹਰਪ੍ਰੀਤ ਕੌਰ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ਦੀ ਪਛਾਣ ਮਨਦੀਪ ਕੁਮਾਰ ਵਾਸੀ ਰਵਿਦਾਸ ਨਗਰ ਵਜੋਂ ਹੋਈ ਹੈ | ਪੁਲਿਸ ਨੇ ਇਸ ਨੂੰ ਗਸ਼ਤ ਦੌਰਾਨ ਰਵਿਦਾਸ ਨਗਰ ਤੋਂ ਸ਼ੱਕੀ ਹਾਲਤ 'ਚ ਗਿ੍ਫ਼ਤਾਰ ਕੀਤਾ | ਤਲਾਸ਼ੀ ਲੈਣ 'ਤੇ ਇਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ ਦੇ ਖਿਲਾਫ਼ ਐੱਨ.ਡੀ.ਪੀ.ਅੱੈਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ |