ਗੜ੍ਹਸ਼ੰਕਰ, 16 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਬੀ. ਡੀ. ਪੀ. ਓ. ਮਨਜਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀ ਦਰਖਾਸਤ 'ਤੇ ਸੋਹਣ ਲਾਲ ਪੁੱਤਰ ਜੈ ਰਾਮ ਤੇ ਸੁਰਿੰਦਰ ਕੌਰ ਪਤਨੀ ਸੋਹਣ ਲਾਲ ਵਾਸੀਅਨ ਜੀਵਨਪੁਰ ਗੁੱਜਰਾਂ ਖਿਲਾਫ਼ ਪੰਚਾਇਤੀ ਗਲੀ ਪੁੱਟਣ ਅਤੇ ਨਾਜਾਇਜ਼ ਉਸਾਰੀ ਕਰਨ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਹੈ | ਪੁਲਿਸ ਵਲੋਂ ਦਰਖਾਸਤ ਸਮੇਤ ਪਿੰਡ ਦੀ ਪੰਚਾਇਤ ਦੇ ਮਤੇ ਨੂੰ ਵਾਚਣ 'ਤੇ ਜੁਰਮ ਸਿੱਧ ਹੁਣ 'ਤੇ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |