ਚੱਬੇਵਾਲ 16 ਅਪ੍ਰੈਲ (ਰਾਜੀਵ ਭਾਰਦਵਾਜ)-ਕੁਟੀਆ ਤਿ੍ਵੈਣੀਸਰ ਪਿੰਡ ਸ਼ਾਹਪੁਰ ਖਾਨਪੁਰ ਗੜਸ਼ੰਕਰ ਤੇ ਕੁਟੀਆ ਸਵਾਮੀ ਮਾਹਨ ਦਾਸ ਗਣੇਸ਼ਪੁਰ ਭਾਰਟਾ ਦੇ ਗੱਦੀ ਨਸ਼ੀਨ ਸੰਤ ਕਿ੍ਪਾਲ ਦਾਸ ਮਹਾਰਾਜ ਪ੍ਰਚਾਰ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਬੀਤੀ ਰਾਤ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਲੋਕ ਪਿਆਨਾ ਕਰ ਗਏ ਹਨ | ਉਨਾਂ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਸੰਗਤਾਂ ਭਾਰਟਾ ਗਣੇਸ਼ਪੁਰ ਪਹੁੰਚ ਰਹੀਆਂ ਹਨ | ਡੇਰਾ ਦੇ ਪ੍ਰਮੁੱਖ ਸੇਵਾਦਾਰ ਸੰਤ ਸੰਤੋਖ ਦਾਸ ਨੇ ਦੱਸਿਆ ਕਿ ਸੰਤ ਕਿ੍ਪਾਲ ਦਾਸ ਦਾ ਅੰਤਿਮ ਸਸਕਾਰ 19 ਅਪ੍ਰੈਲ ਦਿਨ ਐਤਵਾਰ ਦੁਪਿਹਰ 1 ਵਜੇ ਡੇਰਾ ਸੰਤ ਮਾਹਨ ਦਾਸ ਗਣੇਸ਼ਪੁਰ ਭਾਰਟਾ ਵਿਖੇ ਕੀਤਾ ਜਾਵੇਗਾ |