01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਇਆਵੰਤੀ ਮੈਮੋਰੀਅਲ ਆਦਰਸ਼ ਸਕੂਲ ਚਨੌਰ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 17-04-2026
ਮੁਕੇਰੀਆਂ, 16 ਅਪ੍ਰੈਲ (ਰਾਮਗੜ੍ਹੀਆ)-ਦਇਆਵੰਤੀ ਮੈਮੋਰੀਅਲ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ (ਮੁਕੇਰੀਆਂ) ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਸ਼ਿਵਮ ਕੁਮਾਰ ਪੁੱਤਰ ਸੁਭਾਸ਼ ਕੁਮਾਰ ਪਿੰਡ ਚੱਕ ਕਲਾਂ ਨੇ ਪੰਜਾਬ ਸਕੂਲ ਸਿੱਖਿਆ ਬ ੋਰਡ ਦੇ ਅੱਠਵੀਂ ਜਮਾਤ ਤੇ ਇਮਤਿਹਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਵਿਚ 12ਵਾਂ ਸਥਾਨ ਹਾਸਲ ਕੀਤਾ ਹੈ | ਸ਼ਿਵਮ ਕੁਮਾਰ ਨੇ 98 ਫ਼ੀਸਦੀ, ਅਭਿਜੋਤ ਸਿੰਘ ਨੇ 96 ਫ਼ੀਸਦੀ, ਲਕਸ਼ ਵਿਰਦੀ ਅਤੇ ਤਰਨਜੋਤ ਕੌਰ ਨੇ 95 ਫ਼ੀਸਦੀ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | 13 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ | ਇਹ ਵਿਦਿਆਰਥੀਆਂ ਨੇ ਸਿਰਫ ਆਪਣੇ ਮਾਂ ਬਾਪ ਦਾ ਨਾਂਅ ਰੌਸ਼ਨ ਨਹੀਂ ਕੀਤਾ ਹੈ ਸਗੋਂ ਪੁਰੇ ਇਲਾਕੇ ਦਾ ਵੀ ਮਾਣ ਵਧਾਇਆ ਹੈ | ਇਨ੍ਹਾਂ ਬੱਚਿਆਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਲਗਣ, ਮਿਹਨਤ ਤੇ ਅਧਿਆਪਕਾ ਦਾ ਸਮਰਪਿਤ ਰਹਿਨੁਮਾਈ ਦਾ ਵੱਡਾ ਯੋਗਦਾਨ ਹੈ | ਹੋਣਹਾਰ ਵਿਦਿਆਰਥੀ ਨਿਤਿਨ ਅਤੇ ਕੋਮਲਦੀਪ ਕੌਰ 93 ਫ਼ੀਸਦੀ, ਰਿਤਿਕਾ, ਭਵਨੂਰ ਅਤੇ ਬੰਸ਼ਕਾ 92 ਫ਼ੀਸਦੀ, ਨਿਤਿਕਾ 91 ਫ਼ੀਸਦੀ, ਰਾਜਵੀਰ ਕੌਰ ਮਹਿਕ ਅਤੇ ਵਿਦਿਆਂਸ਼ੀ ਨੇ 90 ਫ਼ੀਸਦੀ ਅੰਕ ਹਾਸਲ ਕਰਕੇ ਆਦਰਸ਼ ਸਕੂਲ ਚਨੌਰ ਦਾ ਨਾਂ ਸੁਨਿਹਰੀ ਅੱਖਰਾਂ ਨਾਲ ਚਮਕਾਇਆ ਹੈ | ਸਕੂਲ ਦੀ ਚੇਅਰਪਰਸਨ ਸਨੇਹ ਲਤਾ, ਪਿ੍ੰਸੀਪਲ ਗੁਲਸ਼ਨ ਰਿਸ਼ੀਰਾਜ ਨੇ ਸਮੂਹ ਅਧਿਆਪਕ ਸਹਿਬਾਨ ਅਤੇ ਬੱਚਿਆਂ ਦੇ ਮਾਂ ਬਾਪ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਪੋਰਟਸ ਸੈੱਲ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਗੋਗੋਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
Ad Position 24