ਦਸੂਹਾ, 16 ਅਪ੍ਰੈਲ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਬੇਅਦਬੀ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਇਤਿਹਾਸਿਕ ਚੁੱਕਿਆ ਕਦਮ ਸਲਾਘਾ ਯੋਗ ਹੈ | ਉਨ੍ਹਾਂ ਕਿਹਾ ਕਿ ਬੇਅਦਬੀ ਸੋਧ ਬਿਲ ਕਾਨੂੰਨ ਦੀ ਉਲੰਘਣਾ ਕਰਨ ਦੀ 5 ਸਾਲ ਸਜ਼ਾ ਹੋਵੇਗੀ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ 7 ਤੋਂ 20 ਸਾਲ ਦੀ ਸਜ਼ਾ ਭੁਗਤਣੀ ਪਵੇਗੀ | ਵਿਧਾਇਕ ਘੁੰਮਣ ਨੇ ਕਿਹਾ ਕਿ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੀ 10 ਸਾਲ ਤੋਂ ਉਮਰ ਕੈਦ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਰੁਕਣਗੀਆਂ ਉੱਥੇ ਹੀ ਆਪਸੀ ਸਦਭਾਵਨਾ ਵੀ ਮਜ਼ਬੂਤ ਹੋਵੇਗੀ | ਵਿਧਾਇਕ ਘੁੰਮਣ ਨੇ ਕਿਹਾ ਕਿ ਮੰਦ ਬੁੱਧੀ ਵਾਲੇ ਵਿਅਕਤੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਬੇਅਦਬੀ ਲਈ ਕਿਉਂ ਚੁਣਦੇ ਹਨ, ਉਨ੍ਹਾਂ ਇਸ ਸੋਧ ਬੇਅਦਬੀ ਸੋਧ ਬਿੱਲ ਦੀ ਸ਼ਲਾਘਾ ਕੀਤੀ | ਇਸ ਮੌਕੇ ਜਗਮੋਹਨ ਸਿੰਘ ਬੱਬੂ ਘੁੰਮਣ, ਕੌਂਸਲਰ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ, ਕਮਲਦੀਪ ਸਿੰਘ ਵਿਰਦੀ, ਵਰਿੰਦਰ ਇਕਬਾਲ ਸਿੰਘ ਬਿੰਦੂ ਘੁੰਮਣ, ਕੌਂਸਲਰ ਸੰਤੋਖ ਸਿੰਘ ਤੋਖੀ, ਹਰਵਿੰਦਰ ਸਿੰਘ ਕਾਹਲੋਂ ਆਦਿ ਨੇ ਵੀ ਬੇਅਦਬੀ ਸੋਧ ਬਿੱਲ ਦੀ ਸ਼ਲਾਘਾ ਕੀਤੀ |