19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੜਕਾਂ 'ਤੇ ਵਿੱਕ ਰਹੇ ਨਾ-ਮਿਆਰੀ ਗੁੜ ਅਤੇ ਸ਼ੱਕਰ ਨੂੰ ਲੈ ਕੇ ਕੀਤਾ ਚੱਕਾ ਜਾਮ

Ad Position 21
No active advertisement
ਅਜੀਤ ਡੈਸਕ 18-04-2026
ਹੁਸ਼ਿਆਰਪੁਰ, 17 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸੜਕ ਕਿਨਾਰੇ ਬੈਠੇ ਵੇਲਣੇ ਵਾਲਿਆਂ ਵਲੋਂ ਮਿਆਰੀ ਗੁੜ ਅਤੇ ਸ਼ੱਕਰ ਨਾ ਬਣਾਉਣ ਨੂੰ ਲੈ ਕੇ ਅੱਜ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਅਤੇ ਹਮ ਖ਼ਿਆਲੀ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪਿੰਡ ਡਵਿੱਡਾ ਅਹਿਰਾਣਾ ਜਾਮ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਫ਼ਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਕਿਹਾ ਕਿ ਅਜਿਹੇ ਜ਼ਹਿਰੀਲੇ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਮਲੇ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ | ਇਸ ਦੌਰਾਨ ਡਾਕਟਰ ਜਤਿੰਦਰ ਭਾਟੀਆ ਜ਼ਿਲ੍ਹਾ ਸਿਹਤ ਅਫ਼ਸਰ ਨੇ ਧਰਨਾਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਗੱਲਬਾਤ ਕੀਤੀ ਭਰੋਸਾ ਦਵਾਇਆ ਕਿ ਨਕਲੀ ਗੁੜ ਅਤੇ ਸ਼ੱਕਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਗੁੜ ਅਤੇ ਸ਼ੱਕਰ ਦੇ ਸੈਂਪਲ ਵੀ ਭਰੇ ਗਏ | ਇਸ ਮੌਕੇ ਰੋਸ ਧਰਨੇ ਦੌਰਾਨ ਜਥੇਦਾਰ ਬਾਬਾ ਗੁਰਦੇਵ ਸਿੰਘ ਬਜਵਾੜਾ ਕਲਾਂ, ਸੁਰਜੀਤ ਸਿੰਘ ਮਸੂਤਾ ਭੁੰਗਰਨੀ, ਜਗਤਾਰ ਸਿੰਘ ਭੁੰਗਰਨੀ, ਪ੍ਰਧਾਨ ਜੈ ਗੋਪਾਲ ਪਾਲ ਧੀਮਾਨ, ਕਾਮਰੇਡ ਜਸਵੀਰ ਸਿੰਘ ਭਾਮ, ਗੁਰਦਿਆਲ ਸਿੰਘ ਜਲਵੇਹੜਾ, ਮਹਿੰਦਰ ਸਿੰਘ ਸਾਬਕਾ ਸਰਪੰਚ ਖਨੌੜਾ, ਮੰਗਲ ਸਿੰਘ ਜਲਵੇੜਾ ਸਤਨਾਮ ਸਿੰਘ ਸਿੰਦੂ, ਅਵਤਾਰ ਸਿੰਘ ਮਿੱਠੂ, ਦਲਵੀਰ ਸਿੰਘ ਇੰਗਲੈਂਡ, ਮਨਜਿੰਦਰ ਸਿੰਘ ਸੋਨੂੰ ਟੇਲਰ ਫੁਗਲਾਣਾ, ਜਸਕਰਨ ਸਿੰਘ ਸੰਘਾ, ਹਰਮਨ ਸਿੰਘ ਫੁਗਲਾਣਾ, ਅਜੀਤ ਸਿੰਘ ਖਨੌੜਾ, ਦਵਿੰਦਰ ਸਿੰਘ ਬਿੰਦਾ ਮੇਹਟੀਆਣਾ, ਮੱਖਣ ਸਿੰਘ ਅਮਰੀਕਾ, ਹਰਜਾਪ ਸਿੰਘ ਮੱਖਣ, ਅਮਨਦੀਪ ਸਿੰਘ ਮੋਨਾ ਕਲਾਂ, ਕਰਨਜੀਤ ਸਿੰਘ ਮੋਨਾ ਕਲਾਂ ਆਦਿ ਸਮੇਤ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀਆਂ 'ਚ ਮੁਕੰਮਲ ਪ੍ਰਬੰਧ, ਕਿਸਾਨਾਂ ਨੂੰ ਨਹੀਂ ਆਉਣ ਦੇਵਾਂਗੇ ਕੋਈ ਦਿੱਕਤ- ਕੇ. ਪੀ. ਸੰਧੂ ਅਗਲੀ ਖ਼ਬਰ ਭੰਡਾਰਾ ਤੇ ਮੈਡੀਕਲ ਜਾਂਚ ਕੈਂਪ 19 ਨੂੰ
Ad Position 24