ਗੜ੍ਹਸ਼ੰਕਰ, 18 ਅਪ੍ਰੈਲ (ਧਾਲੀਵਾਲ)-ਡਾ. ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਹਰ ਐਤਵਾਰ ਦੀ ਤਰ੍ਹਾਂ ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਡਾ. ਬੀ.ਆਰ. ਅੰਬੇਡਕਰ ਭਵਨ, ਨੰਗਲ ਰੋਡ ਨੇੜੇ ਖ਼ਾਨਪੁਰ ਗੇਟ ਵਿਖੇ 19 ਅਪ੍ਰੈਲ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਟਰੱਸਟ ਦੇ ਪ੍ਰਧਾਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਡਾ. ਨਿਰਮਲ ਕੁਮਾਰ ਐੱਸ.ਐੱਮ.ਓ. ਬੀਣੇਵਾਲ ਅਤੇ ਡਾ. ਰੱਜਤ ਦੁੱਗਲ ਮੈਡੀਕਲ ਅਫ਼ਸਰ ਮਰੀਜ਼ਾਂ ਦੀ ਜਾਂਚ ਕਰਨਗੇ |