09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦਸਮੇਸ਼ ਗਰਲਜ਼ ਕਾਲਜ ਵਿੱਚ Tਰੰਗੇ-ਏ-ਭਾਰਤ (ਭਾਰਤ ਦਰਸ਼ਨ)U ਫੈਸ਼ਨ ਸ਼ੋਅ ਦਾ ਸਫਲ ਸੱਭਿਆਚਾਰ ਰਚਨਾਤਮਕਤਾ ਤੇ ਪ੍ਰਤਿਭਾ ਦਾ ਅਦਭੁਤ ਸੁਮੇਲ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਮੁਕੇਰੀਆਂ, 18 ਅਪ੍ਰੈਲ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ | ਇਸੇ ਤਹਿਤ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਰੰਗਾ-ਰੰਗ ਫੈਸ਼ਨ ਸ਼ੋਅ Tਰੰਗੇ-ਏ-ਭਾਰਤ (ਭਾਰਤ ਦਰਸ਼ਨ)U ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਦੀ ਰਚਨਾਤਮਕਤਾ, ਭਾਰਤੀ ਸਭਿਆਚਾਰਕ ਵਿਭਿੰਨਤਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ | ਵੱਖ-ਵੱਖ ਥੀਮ ਆਧਾਰਿਤ ਪੇਸ਼ਕਾਰੀਆਂ ਵਿਚ ਭਾਗ ਲੈਂਦਿਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਕਲਾਤਮਕ ਹੁਨਰ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਮੁੱਖ ਮਹਿਮਾਨ ਅਤੇ ਜੱਜ ਵਜੋਂ ਕਰੀਨਾ ਪਲਾਹਾ (ਓਰੇਨ ਇੰਟਰਨੈਸ਼ਨਲ ਸਕੂਲ ਆਫ ਹੇਅਰ, ਮੇਕਅੱਪ ਐਂਡ ਨਿਊਟਿ੍ਸ਼ਨ, ਤਲਵਾੜਾ ਅਤੇ ਵੀ.ਐਲ.ਸੀ.ਸੀ ਸਕੂਲ ਆਫ ਬਿਊਟੀ ਮੁਕੇਰੀਆਂ), ਨਰਿੰਦਰ ਕੌਰ (ਪਿ੍ੰਸੀਪਲ ਸੀਨੀਅਰ ਸਕੈਂਡਰੀ ਸਕੂਲ ਹਰਸੇ ਮਾਨਸਰ), ਜਯੋਤਸਨਾ ਮਨਹਾਸ (ਪਿ੍ੰਸੀਪਲ ਰਾਜਕੀਯ ਸੀਨੀਅਰ ਸਕੈਂਡਰੀ ਸਕੂਲ ਬਹਿ ਲਖਨ) ਅਤੇ ਸੁਮਨਦੀਪ ਕੌਰ (ਸੀਨੀਅਰ ਸਕੈਂਡਰੀ ਸਕੂਲ ਨੰਗਲ ਬਿਹਾਲਾਂ) ਹਾਜ਼ਰ ਰਹੇ | ਮੁਕਾਬਲੇ ਦੇ ਵੱਖ-ਵੱਖ ਪੇਸ਼ਕਾਰੀਆਂ ਵਿੱਚ ਵਿਦਿਆਰਥਣਾਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ | ਸਟੇਟ ਰਾਊਾਡ ਵਿਚ ਪੰਜਾਬ ਦੇ ਪਹਿਰਾਵਾ ਪਹਿਲੇ ਸਥਾਨ 'ਤੇ ਰਿਹਾ, ਜਦਕਿ ਰਾਜਸਥਾਨ ਦੂਜੇ ਅਤੇ ਨਾਗਾਲੈਂਡ ਤੀਜੇ ਸਥਾਨ 'ਤੇ ਰਹੇ | ਜੰਮੂ-ਕਸ਼ਮੀਰ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ | ਕਲੈਕਸ਼ਨ ਰਾਊਾਡ ਵਿੱਚ ਨਿਹਾਰਿਕਾ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਪ੍ਰੰਪਰਕ ਸਾੜੀ ਸੰਗਮ ਵਿੱਚ ਗੁਰਲੀਨ ਨੇ ਪਹਿਲਾ ਅਤੇ ਸ਼ਬਨਮ ਨੇ ਦੂਜਾ ਸਥਾਨ ਹਾਸਲ ਕੀਤਾ | ਡਿਜ਼ਾਈਨਰ ਸੂਟ ਰਾਊਾਡ ਵਿਚ ਗੁਰਲੀਨ ਨੇ ਪਹਿਲਾ ਅਤੇ ਸਾਕਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਰੈਟਰੋ ਰਾਊਾਡ ਵਿਚ ਪਾਇਲ ਨੇ ਪਹਿਲਾ ਅਤੇ ਨਿਹਾਰਿਕਾ ਨੇ ਦੂਜਾ ਸਥਾਨ 'ਤੇ ਰਹੀ | ਬਨਾਰਸ ਰਾਊਾਡ ਵਿਚ ਅਨੀਸ਼ਾ ਨੇ ਪਹਿਲਾ, ਕੋਮਲ ਭੱਟੀ ਨੇ ਦੂਜਾ ਅਤੇ ਕੋਮਲ ਦੇਵੀ ਨੇ ਤੀਜਾ, ਜਦਕਿ ਦੀਕਸ਼ਾ ਨੂੰ ਹੌਂਸਲਾ ਅਫ਼ਜਾਈ ਇਨਾਮ ਮਿਲਿਆ | ਵੱਖ-ਵੱਖ ਸੂਬਿਆਂ ਦੇ ਪਰੰਪਰਕ ਨਾਚ ਪਹਿਰਾਵਾ ਪੇਸ਼ਕਾਰੀ ਵਿਚ ਕੋਮਲ (ਓਡਿਸੀ) ਨੇ ਪਹਿਲਾ, ਪਲਕ (ਲਾਵਣੀ) ਨੇ ਦੂਜਾ ਅਤੇ ਮਨੀਸ਼ਾ (ਕੱਥਕਲੀ) ਨੇ ਤੀਜਾ ਸਥਾਨ ਹਾਸਲ ਕੀਤਾ | ਖਾਦੀ ਰਾਊਾਡ ਵਿਚ ਤਨਵੀ ਨੇ ਪਹਿਲਾ, ਮਨੀਸ਼ਾ ਨੇ ਦੂਜਾ ਅਤੇ ਡਿੰਪਲ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਅਨੀਸ਼ਾ ਅਤੇ ਦਿਵਿਆ ਨੂੰ ਹੌਂਸਲਾ ਅਫਜਾਈ ਇਨਾਮ ਦਿੱਤਾ ਗਿਆ | ਉਤਕਿ੍ਸ਼ਟ ਮਾਡਲ ਸ਼੍ਰੇਣੀ ਵਿਚ ਜਸਮੀਤ ਕੌਰ ਨੇ ਪਹਿਲਾ, ਦਿਵਾਂਸ਼ੀ ਨੇ ਦੂਜਾ ਅਤੇ ਕੁਸੁਮ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਪਾਵਨੀ ਨੂੰ ਹੋਸਲਾ ਅਫ਼ਜਾਈ ਇਨਾਮ ਮਿਲਿਆ | ਇਹ ਪ੍ਰੋਗਰਾਮ ਭਾਰਤੀ ਸੰਸਕਿ੍ਤੀ, ਰਵਾਇਤੀ ਹੱਥ ਕਲਾ ਅਤੇ ਆਧੁਨਿਕ ਫੈਸ਼ਨ ਦੇ ਸੁੰਦਰ ਸੁਮੇਲ ਨੂੰ ਦਰਸਾਉਂਦਾ ਹੈ | ਵਿਦਿਆਰਥਣਾਂ ਨੇ ਆਪਣੇ ਆਤਮਵਿਸ਼ਵਾਸ, ਰਚਨਾਤਮਕ ਪੇਸ਼ਕਾਰੀ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ | ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਾਹਿਬਾਨ ਅਤੇ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰੋਗਰਾਮ ਦੇ ਸਫਲ ਆਯੋਜਨ ਦੀ ਤਾਰੀਫ ਕਰਦੇ ਹੋਏ ਵਿਭਾਗ ਮੁਖੀ ਪੂਨਮ ਸ਼ਰਮਾ ਅਤੇ ਸਹਿਯੋਗੀ ਅਧਿਆਪਿਕਾਵਾਂ ਅਕਵਿੰਦਰ ਕੌਰ, ਦਲਜੀਤ ਕੌਰ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਮਿਹਨਤ ਨਾਲ ਇਹ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸਨਰਾਈਜ਼ ਕਾਨਵੈਂਟ ਇੰਟਰਨੈਸ਼ਨਲ ਸਕੂਲ ਮੰਨਣਹਾਨਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ 7.51 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਕਮਰੇ ਦਾ ਉਦਘਾਟਨ
Ad Position 24