10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਦਿਆਰਥੀ ਡਾ. ਬੀ. ਆਰ. ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਪੇ੍ਰਰਨਾ ਲੈਣ-ਸਾਂਪਲਾ

Ad Position 21
repet_subhas-goyals [Copy P29]
ਡੀ. ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਕਰਵਾਏ ਪ੍ਰਤਿਭਾ ਸਨਮਾਨ ਸਮਾਗਮ ਦੀ ਆਰੰਭਤਾ ਕਰਦੇ ਹੋਏ ਮੁੱਖ ਮਹਿਮਾਨ ਵਿਜੇ ਸਾਂਪਲਾ | ਉਨ੍ਹਾਂ ਨਾਲ ਡਾ. ਅਨੂਪ ਕੁਮਾਰ, ਡਾ. ਸੁਮੇਂਦਰ ਸ਼ਰਮਾ ਤੇ ਹੋਰ | ਤਸਵੀਰ: ਹਮਸ਼ਾਇਨ ਸਟੂਡੀਓ <br/> 19-04-2026
ਹੁਸ਼ਿਆਰਪੁਰ, 18 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਦੀ ਅਗਵਾਈ 'ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਸਟੂਡੈਂਟ ਫ਼ਾਰ ਡਿਵੈਲਪਮੈਂਟ ਆਰਗਨਾਈਜ਼ੇਸ਼ਨ ਦਾ ਸਹਿਯੋਗ ਨਾਲ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਪ੍ਰਤਿਭਾ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨਾਂ ਵਲੋਂ ਸਮਾਗਮ ਦੀ ਆਰੰਭਤਾ ਦੀਪ ਜਗਾ ਕੇ ਕੀਤੀ ਗਈ | ਇਸ ਸਮਾਗਮ 'ਚ ਭਾਜਪਾ ਆਗੂ ਅਤੇ ਐੱਸ.ਸੀ.ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਡਾ. ਸੁਮੇਂਦਰ ਸ਼ਰਮਾ, ਸਾਹਿਲ ਸਾਂਪਲਾ, ਨਿਰਦੇਸ਼ ਖਜੂਰਿਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਵਿਜੇ ਸਾਂਪਲਾ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਵਿਦਿਆਰਥੀਆਂ ਲਈ ਪ੍ਰੇਰਣਾਸ੍ਰੋਤ ਦੱਸਿਆ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭਾਰਤ ਦੇ ਸੰਵਿਧਾਨ ਨਿਰਮਾਤਾ ਹੋਣ ਦੇ ਨਾਲ ਨਾਲ ਸਮਾਜ ਸੇਵਕ ਵਜੋਂ ਵੀ ਪ੍ਰੇਰਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਡੀ.ਏ.ਵੀ. ਸੰਸਥਾਵਾਂ ਆਪਣੀ ਉੱਚ ਗੁਣਵੱਤਾ ਦੇ ਨਾਲ ਹਮੇਸ਼ਾ ਸਮਾਜ ਨੂੰ ਬਿਹਤਰੀਨ ਬਣਾਉਂਦੀਆਂ ਆਈਆਂ ਹਨ | ਇਸ ਮੌਕੇ ਪ੍ਰੋ. ਸੁਮੇਂਦਰ ਸ਼ਰਮਾ ਨੇ ਕਿਹਾ ਕਿ ਸਿੱਖਿਆ ਹੀ ਸਮਾਜ ਵਿਚ ਸ਼ਕਤੀ ਲਿਆਉਂਦੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਬਾਬਾ ਸਾਹਿਬ ਅੰਬੇਡਕਰ ਵਲੋਂ ਸਮਾਜ ਨੂੰ ਦਿੱਤੀਆਂ ਸਿੱਖਿਆਵਾਂ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਡਾ. ਅਨੂਪ ਕੁਮਾਰ ਨੇ ਉਪਲਬਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ੂ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੱਤਰ ਆਰ. ਐਮ. ਭੱਲਾ, ਨਵਰੋਜ ਸ਼ਰਮਾ, ਨਿਰਦੇਸ਼ ਖਜੂਰੀਆ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਾਲਜ ਦੇ ਐਮ.ਐਡ ਅਤੇ ਬੀ.ਐਡ ਦੇ ਉਚੇਰਾ ਸਥਾਨ ਹਾਸਲ ਕਰਨ ਵਾਲੇ 6 ਵਿਦਿਆਰਥੀਆਂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜ਼ੋਨਲ ਅਤੇ ਇੰਟਰਵਰਸਟੀ ਯੂਥ ਐਂਡ ਹੈਰੀਟੇਜ ਫ਼ੈਸਟੀਵਲ, ਪੀ.ਯੂ. ਇੰਟਰ ਕਾਲਜ ਸਾਲਾਨਾ ਅਥਲੈਟਿਕ ਮੀਟ 'ਚ ਸੋਨੇ ਦਾ ਤਗਮਾ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀਆਂ, ਕਾਲਜ ਅਥਲੈਟਿਕਸ ਮੀਟ ਦੇ ਬੈੱਸਟ ਅਥਲੀਟ ਅਤੇ ਅਧਿਆਪਨ ਸੰਬੰਧੀ ਟੈੱਸਟ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ 103 ਵਿਦਿਆਰਥੀਆਂ ਅਤੇ ਵਿਸ਼ੇਸ਼ ਕਾਲਜਾਂ 'ਚ ਵੱਖ ਵੱਖ ਕੋਰਸਾਂ ਵਿਚ ਉੱਤਮ ਸਥਾਨ ਹਾਸਲ ਕਰਨ ਵਾਲੇ 70 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਯੋਗਰਾਜ ਨੱਕੜਾ ਨੇ ਆਪਣੀ ਲੜਕੀ ਅਤੇ ਕਾਲਜ ਦੀ ਸਵ. ਵਿਦਿਆਰਥਣ ਅੰਕਿਤਾ ਨਕੜਾ ਦੀ ਯਾਦ 'ਚ ਹਰ ਸਾਲ ਬੈੱਸਟ ਆਲ ਰਾਉਂਡਰ ਸਟੂਡੈਂਟ ਟਰਾਫ਼ੀ ਦੇਣ ਦਾ ਐਲਾਨ ਕੀਤਾ | ਇਸ ਸਾਲ ਕਾਲਜ ਦੇ ਚੌਥੇ ਸਮੈਸਟਰ ਦੀ ਵਿਦਿਆਰਥਣ ਅਮੀਸ਼ਾ ਠਾਕੁਰ ਨੂੰ ਇਹ ਟਰਾਫ਼ੀ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰ. ਹਰਮੀਤ ਕੌਰ, ਪਿ੍ੰ. ਧੀਰਜ ਸ਼ਰਮਾ, ਸਕੱਤਰ ਮੀਨਾਕਸ਼ੀ ਮੈਨਨ, ਸੰਜੀਵ ਅਰੋੜਾ, ਪਿ੍ੰ ਡਾ. ਸ਼ੈਲੀ, ਕੌਂਸਲਰ ਮੀਨਾ ਸ਼ਰਮਾ, ਪਿ੍ੰ. ਰੁਪਿੰਦਰ ਕੌਰ ਸਾਹਨੀ,ਪਿ੍ੰ. ਡਾ. ਰੰਜੂ, ਅਨੁਪਮਾ ਜੌਹਲ, ਪਿ੍ੰ. ਆਰਤੀ ਸੂਦ, ਰਾਜੀਵ ਤਰਸੇਮ ਲਾਲ ਸਿੰਗਲਾ, ਵਰੁਣ ਸ਼ਰਮਾ, ਸ਼ਿਵਮ ਓਹਰੀ, ਅਵਤਾਰ ਸਿੰਘ ਕੰਗ, ਅੰਕਿਤ ਕੁੰਦਰਾ, ਬਰਜੇਸ਼ ਸ਼ਰਮਾ, ਸਰਬਜੀਤ ਕੁਮਾਰ, ਡਾ. ਦੀਪ ਚੰਦ, ਅਰਵਿੰਦ ਸ਼ਰਮਾ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਬਸਪਾ ਦੇ ਸੰਘਰਸ਼ ਦੀ ਜਿੱਤ-ਡਾ. ਅਵਤਾਰ ਸਿੰਘ ਕਰੀਮਪ...
Ad Position 24