07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਿੰਡ ਮੁਸਾਹਿਬਪੁਰ 417 ਵਿਖੇ ਪੀਰ ਬਾਬਾ, ਸ਼ਿਵਜੀ ਮੰਦਰ ਵਿਖੇ ਹੋਈ ਚੋਰੀ

Ad Position 21
No active advertisement
ਅਜੀਤ ਡੈਸਕ 20-04-2026

ਭੰਗਾਲਾ, 19 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਹਲੇੜ ਦਲਪੱਤ ਉਰਫ਼ ਮੁਸਾਹਿਬਪੁਰ 417 (ਮਹਿਤਾਬਪੁਰ) ਵਿਖੇ ਪੀਰ ਬਾਬਾ ਅਤੇ ਸ਼ਿਵਜੀ ਮੰਦਰ ਵਿਖੇ ਚੋਰਾਂ ਵੱਲੋਂ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਜਰਨੈਲ ਸਿੰਘ, ਲੰਬੜਦਾਰ ਪੰਕਜ ਠਾਕਰ, ਰੀਪਣ ਠਾਕੁਰ, ਕੈਪਟਨ ਪ੍ਰਕਾਸ਼ ਸਿੰਘ, ਪੁਰਸ਼ੋਤਮ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਦੂਸਰੇ ਮੰਦਰ ਵਿਚ ਲੰਗਰ ਚੱਲ ਰਿਹਾ ਸੀ ਅਤੇ ਇਸ ਮੰਦਰ ਦਾ ਪੁਜਾਰੀ ਵੀ ਉਸ ਮੰਦਰ ਵਿਚ ਗਿਆ ਹੋਇਆ ਸੀ ਜਦੋਂ ਪੁਜਾਰੀ ਅਤੇ ਪਿੰਡ ਵਾਸੀ ਮੰਦਰ ਆਏ ਤਾਂ ਉਨ੍ਹਾਂ ਦੇਖਿਆ ਕਿ ਮੰਦਰ ਦੇ ਦਰਵਾਜ਼ੇ ਖੁੱਲੇ੍ਹ ਹੋਏ ਸਨ ਅਤੇ ਗੋਲਕਾਂ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਚੋਰ ਗੋਲਕਾਂ ਦੇ ਜਿੰਦੇ ਵੀ ਨਾਲ ਲੈ ਗਏ | ਉਨ੍ਹਾਂ ਦੱਸਿਆ ਕਿ 35 ਤੋਂ 40 ਹਜ਼ਾਰ ਰੁਪਏ ਦੀ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਇਹ ਪਹਿਲੀ ਵਾਰਦਾਤ ਹੋਈ ਹੈ ਅਤੇ ਪਿੰਡ ਦੇ ਲੋਕ ਬਹੁਤ ਸਹਿਮੇ ਹੋਏ ਹਨ | ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਕਈ ਹੋਰ ਪਿੰਡਾਂ ਵਿਚ ਪਿਛਲੇ ਦਿਨਾਂ ਤੋਂ ਕਈ ਚੋਰੀਆਂ ਹੋਈਆ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਚੌਂਕੀ ਭੰਗਾਲਾ ਨੂੰ ਸੁਚਿਤ ਕਰ ਦਿੱਤਾ ਹੈ | ਉਨ੍ਹਾਂ ਪੁਲਿਸ ਚੌਂਕੀ ਭੰਗਾਲਾ ਦੀ ਢਿੱਲੀ ਕਾਰਗੁਜ਼ਾਰੀ ਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ- ਕੈਬਨਿਟ ਮੰਤਰੀ ਕਟਾਰੂਚੱਕ ਅਗਲੀ ਖ਼ਬਰ ਫਿੱਟ ਬਾਈਕਰ ਕਲੱਬ ਨੇ ਕਰਵਾਈ ਰਨ ਫ਼ਾਰ ਯੂਨਿਟੀ: 1,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ
Ad Position 24