07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਫਿੱਟ ਬਾਈਕਰ ਕਲੱਬ ਨੇ ਕਰਵਾਈ ਰਨ ਫ਼ਾਰ ਯੂਨਿਟੀ: 1,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 20-04-2026

ਹੁਸ਼ਿਆਰਪੁਰ, 19 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜੀ.ਐਨ.ਏ ਯੂਨੀਵਰਸਿਟੀ, ਫਿੱਟ ਬਾਈਕਰ ਕਲੱਬ, ਸਚਦੇਵਾ ਸਟਾਕਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ 5 ਕਿੱਲੋਮੀਟਰ ਦੀ ਰਨ ਫ਼ਾਰ ਯੂਨਿਟੀ ਕਰਵਾਈ ਗਈ | ਜਿਸ ਵਿਚ 1,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਬਜ਼ੁਰਗ ਨਾਗਰਿਕ ਅਤੇ ਬੱਚੇ ਵੀ ਸ਼ਾਮਲ ਸਨ | ਸਵੇਰੇ 7 ਵਜੇ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਤੋਂ ਰਨ ਫ਼ਾਰ ਯੂਨਿਟੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਕਿ ਸ਼ਿਮਲਾ ਪਹਾੜੀ ਚੌਕ, ਥਾਣਾ ਸਦਰ ਚੌਕ ਅਤੇ ਯੋਧਾ ਮੱਲ ਰੋਡ ਤੋਂ ਹੁੰਦੀ ਹੋਈ ਸਵੇਰੇ 8 ਵਜੇ ਦੇ ਕਰੀਬ ਸਚਦੇਵਾ ਸਟਾਕਸ ਦੇ ਦਫ਼ਤਰ ਪੁੱਜ ਕੇ ਸਮਾਪਤ ਹੋਈ | ਰਨ ਫ਼ਾਰ ਯੂਨਿਟੀ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ ਪਹਿਲੇ 500 ਲੋਕਾਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਿੱਟ ਬਾਈਕਰ ਕਲੱਬ ਸਮੇਂ-ਸਮੇਂ 'ਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ, ਜੋ ਕਿ ਸ਼ਲਾਘਾਯੋਗ ਹੈ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਸਫਲਤਾਪੂਰਵਕ ਅੱਗੇ ਵਧ ਰਹੀ ਹੈ, ਉਨ੍ਹਾਂ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਰਨ ਫ਼ਾਰ ਯੂਨਿਟੀ ਵਿਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਮਾਗਮ ਹੁੰਦੇ ਰਹਿਣਗੇ | ਇਸ ਮੌਕੇ ਉਨ੍ਹਾਂ ਜੀ.ਐਨ.ਏ ਯੂਨੀਵਰਸਿਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਡਾ. ਕੁਨਾਲ ਬੈਂਸ ਰਜਿਸਟਰਾਰ ਯੂਨੀਵਰਸਿਟੀ ਜੀ.ਐਨ.ਏ, ਗੁਰਮੀਤ ਸਿੰਘ ਜੀ.ਐਨ.ਏ ਯੂਨੀਵਰਸਿਟੀ, ਉੱਤਮ ਸਿੰਘ ਸਾਬੀ, ਰਣਵੀਰ ਸਿੰਘ ਸਚਦੇਵਾ, ਓਕਾਂਰ ਸਿੰਘ, ਸੌਰਵ ਸ਼ਰਮਾ, ਦੌਲਤ ਸਿੰਘ, ਰੋਹਿਤ ਬੱਸੀ, ਸੰਜੀਵ ਸੋਹਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਸਾਹਿਬਪੁਰ 417 ਵਿਖੇ ਪੀਰ ਬਾਬਾ, ਸ਼ਿਵਜੀ ਮੰਦਰ ਵਿਖੇ ਹੋਈ ਚੋਰੀ ਅਗਲੀ ਖ਼ਬਰ ਦਸਤਾਵੇਜ਼ 'ਚ ਹੇਰਾਫੇਰੀ ਕਰਕੇ 28 ਲੱਖ ਰੁਪਏ ਦੀ ਠੱਗੀ ਮਾਰਨ ਸੰਬੰਧੀ ਮਾਮਲਾ ਦਰਜ
Ad Position 24