07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦਸਤਾਵੇਜ਼ 'ਚ ਹੇਰਾਫੇਰੀ ਕਰਕੇ 28 ਲੱਖ ਰੁਪਏ ਦੀ ਠੱਗੀ ਮਾਰਨ ਸੰਬੰਧੀ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-04-2026
ਹਾਜੀਪੁਰ, 19 ਅਪ੍ਰੈਲ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਸਤਾਵੇਜ਼ ਵਿਚ ਹੇਰਾਫੇਰੀ ਕਰਕੇ 28 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਇੱਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਿਸ਼ਵਕਰਮਾ ਚੌਂਕ ਹਾਜੀਪੁਰ ਪਨਖੂਹ ਇੰਡੀਅਨ ਓਅਲ ਵਲੋਂ 24 ਅਪ੍ਰੈਲ 2025 ਨੂੰ ਰਣਜੀਤ ਸਿੰਘ ਪੁੱਤਰ ਜੈ ਚੰਦ ਵਾਸੀ ਝਰਝਰੇੜੀ ਥਾਣਾ ਬੜਸਰ ਜ਼ਿਲ੍ਹਾ ਹਮੀਰਪੁਰ ਖ਼ਿਲਾਫ਼ ਦਰਖਾਸਤ ਦਿੱਤੀ ਸੀ ਕਿ ਉਸ ਨੇ ਦਸਤਾਵੇਜ਼ 'ਚ ਹੇਰਾਫੇਰੀ ਕਰਕੇ 28 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਇਨਕੁਆਰੀ ਉਪ ਪੁਲਿਸ ਕਪਤਾਨ ਮੁਕੇਰੀਆਂ ਵਲੋਂ ਕੀਤੀ ਗਈ ਅਤੇ ਰਾਏ ਡੀ. ਏ. ਲੀਗਲ ਉਪਰੰਤ ਪੁਲਿਸ ਮੁਖੀ ਹੁਸ਼ਿਆਰਪੁਰ ਦੇ ਹੁਕਮ ਨੰਬਰ 1168 ਪੀ. ਸੀ. ਦੇ ਤਹਿਤ 13 ਅਪ੍ਰੈਲ 2026 ਨੂੰ ਹਾਜੀਪੁਰ ਪੁਲਿਸ ਵਲੋਂ ਰਣਜੀਤ ਸਿੰਘ ਪੁੱਤਰ ਜੈ ਚੰਦ ਵਾਸੀ ਝਰਝਰੇੜੀ ਥਾਣਾ ਬੜਸਰ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਫਿੱਟ ਬਾਈਕਰ ਕਲੱਬ ਨੇ ਕਰਵਾਈ ਰਨ ਫ਼ਾਰ ਯੂਨਿਟੀ: 1,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਗਲੀ ਖ਼ਬਰ ਅਧਿਆਪਕਾ ਨਾਲ ਗ਼ਲਤ ਵਿਵਹਾਰ ਕਰਨ 'ਤੇ 1 ਨਾਮਜ਼ਦ
Ad Position 24